04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕੈਂਬਰਿਜ ਮਾਡਰਨ ਸਕੂਲ ਮਲੌਦ ਵਿਖੇ ਜਾਦੂਗਰ ਸੱਗੂ ਸਰਕਾਰ ਨੇ ਵਿਖਾਏ ਵੱਖ-ਵੱਖ ਕਰਤੱਵ

ਅਜੀਤ ਡੈਸਕ 22-05-2026
ਮਲੌਦ, 21 ਮਈ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀ. ਸੈ. ਸਕੂਲ ਮਲੌਦ ਰੋਡ ਚੋਮੋਂ ਮਲੌਦ ਵਿਖੇ ਪ੍ਰਸਿੱਧ ਜਾਦੂਗਰ ਸੱਗੂ ਸਰਕਾਰ ਲੁਧਿਆਣਾ ਵਲੋਂ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੇ ਜਾਦੂ ਕਰਕੇ ਹੈਰਾਨੀਜਨਕ ਕਰਤੱਵ ਵਿਖਾਏ | ਜਿਨ੍ਹਾਂ ਦਾ ਨੰਨ੍ਹੇ ਨੰਨ੍ਹੇ ਬੱਚਿਆਂ ਵਲੋਂ ਖੂਬ ਅਨੰਦ ਮਾਣਿਆ ਗਿਆ | ਇਸ ਮੌਕੇ ਸੱਗੂ ਸਰਕਾਰ ਨੇ ਸਪੱਸ਼ਟ ਕਿਹਾ ਕਿ ਇਹ ਕੋਈ ਜਾਦੂ ਨਹੀਂ ਹੈ ਸਿਰਫ਼ ਹੱਥਾਂ ਦੀ ਸਫ਼ਾਈ ਹੈ ਜੋ ਕਿ ਬਹੁਤ ਹੀ ਬਿਹਤਰ ਅਤੇ ਲੁਕਵੇਂ ਤਰੀਕੇ ਨਾਲ ਕੀਤੀ ਜਾਂਦੀ ਹੈ | ਜਦੋਂਕਿ ਅਸਲੀਅਤ ਵਿੱਚ ਅਜਿਹਾ ਜਾਦੂ ਕੋਈ ਨਹੀਂ ਜੋ ਨਿਯਮਾਂ ਨੂੰ ਝੁਠਲਾ ਸਕੇ | ਇਸ ਮੌਕੇ ਪਿ੍ੰਸੀਪਲ ਸੰਜੀਵ ਮੋਦਗਿੱਲ ਨੇ ਕਿਹਾ ਕਿ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਹੁਣ ਪੇਂਡੂ ਖੇਤਰ ਵਿੱਚ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਤੋਂ ਇਲਾਵਾ ਨੈਤਿਕ ਕਦਰਾਂ ਕੀਮਤਾਂ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ ਹੈ | ਇਸ ਲਈ ਬੱਚਿਆਂ ਨੂੰ ਸਚਾਈ ਤੋਂ ਜਾਣੂ ਕਰਵਾਉਣ ਲਈ ਅਜਿਹੇ ਸਮਾਗਮ ਵੀ ਕਰਵਾਏ ਜਾਂਦੇ ਹਨ | ਇਸ ਮੌਕੇ ਡਾ. ਕਰਨੈਲ ਸਿੰਘ ਕਾਲੀਆ, ਇੰਜ.ਹਰਮਿੰਦਰ ਸਿੰਘ ਸਹਾਰਨ ਮਾਜਰਾ, ਸੁਖਵਿੰਦਰ ਸਿੰਘ ਦੌਲਤਪੁਰ, ਬਲਵੰਤ ਰਾਮ ਪੱਪੂ, ਪਰਸ਼ੋਤਮ ਲਾਲ ਜਿੰਦਲ, ਇਕਬਾਲ ਮੁਹੰਮਦ, ਡਾਕਟਰ ਬਲਜਿੰਦਰ ਪਾਲ ਸਿੰਘ, ਇੰਜ.ਦਵਿੰਦਰ ਸਿੰਘ ਬੇਰ ਖ਼ੁਰਦ, ਮਾਸਟਰ ਬਲਜਿੰਦਰ ਸਿੰਘ ਕਾਕਾ, ਠੇਕੇਦਾਰ ਅਵਤਾਰ ਸਿੰਘ ਸਿਆੜ, ਜਤਿੰਦਰ ਪਾਲ ਸ਼ਰਮਾ, ਡਾਕਟਰ ਲਾਭ ਸਿੰਘ, ਵਾਈਸ ਪਿ੍ੰਸੀਪਲ ਕਰਮਦੀਪ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਗਗਨਦੀਪ ਕੌਰ, ਕਿਰਨਪਾਲ ਕੌਰ, ਰੀਤਿਕਾ, ਅਮਨਦੀਪ ਕੌਰ, ਸੰਦੀਪ ਕੌਰ, ਡੀ. ਪੀ. ਹਰਪ੍ਰੀਤ ਸਿੰਘ ਸੋਮਲਖੇੜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇਸ ਵਾਰ ਦੋਰਾਹਾ ਨਗਰ ਕੌਂਸਲ ਦੇ ਚੋਣ ਮੁਕਾਬਲੇ ਹੋਣਗੇ 'ਦਿਲਚਸਪ' ਅਗਲੀ ਖ਼ਬਰ -ਨਗਰ ਕੌਂਸਲ ਪਾਇਲ- ਇੰਜੀਨੀਅਰ ਬੋਪਾਰਾਏ ਵਲੋ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਘਰ-ਘਰ ਸੰਪਰਕ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।