04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

-ਨਗਰ ਕੌਂਸਲ ਪਾਇਲ- ਇੰਜੀਨੀਅਰ ਬੋਪਾਰਾਏ ਵਲੋ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਘਰ-ਘਰ ਸੰਪਰਕ ਸ਼ੁਰੂ

ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ <br/> 22-05-2026
ਪਾਇਲ, 21 ਮਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਵਲੋਂ ਪਾਇਲ ਦੇ 11 ਵਾਰਡਾਂ 'ਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ | ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਇੰਜੀਨੀਅਰ ਬੋਪਾਰਾਏ ਵਲੋਂ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ | ਇੰਜੀਨੀਅਰ ਬੋਪਾਰਾਏ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਬੜੀ ਯੋਜਨਾਬੱਧ ਤਰੀਕੇ ਨਾਲ ਲੜ ਰਹੇ ਹਨ ਤੇ ਉਨ੍ਹਾਂ ਵਲੋਂ ਹਰ ਵਾਰਡ 'ਚ ਨਿਗਰਾਨ ਨਿਯੁਕਤ ਕੀਤੇ ਗਏ ਹਨ ਤੇ ਨਿੱਜੀ ਤੌਰ 'ਤੇ ਹਰ ਦਿਨ ਦੀ ਰਿਪੋਰਟ ਲੈ ਕੇ ਵਿਚਾਰ ਕੀਤਾ ਜਾਂਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਵਾਰਡਾਂ 'ਚੋਂ ਸਾਡੇ ਉਮੀਦਵਾਰ ਸ਼ਾਨਦਾਰ ਜਿੱਤਾਂ ਦਰਜ ਕਰਨਗੇ | ਦੱਸਣਯੋਗ ਹੈ ਕਿ ਇੰਜੀਨੀਅਰ ਬੋਪਾਰਾਏ ਹਲਕਾ ਪਾਇਲ ਵਿਚ ਸਮਾਜ ਸੇਵੀ ਦੇ ਤੌਰ 'ਤੇ ਜਾਣੇ ਜਾਂਦੇ ਹਨ ਤੇ ਹਲਕਾ ਪਾਇਲ ਵਿਚ ਉਨ੍ਹਾਂ ਦਾ ਕਾਫੀ ਅਸਰ ਰਸੂਖ਼ ਹੈ ਕਿਉਂਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ | ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਮੈਰਿਜ ਪੈਲੇਸ ਵੀ ਬਣਾ ਕੇ ਦਿੱਤਾ ਹੋਇਆ ਹੈ ਜਿੱਥੇ ਹਰ ਲੜਕੀ ਦੇ ਵਿਆਹ ਮੌਕੇ ਸ਼ਗਨ ਵੀ ਦਿੱਤਾ ਜਾਂਦਾ ਹੈ | ਇੰਜੀਨੀਅਰ ਬੋਪਾਰਾਏ ਨੇ ਦੱਸਿਆ ਕਿ ਵੋਟਰਾਂ ਵਿਚ ਭਾਰੀ ਉਤਸ਼ਾਹ ਹੈ ਤੇ ਲੋਕਾਂ ਵੱਲੋਂ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਉਹ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਫ਼ਤਵਾ ਦੇਣਗੇ | ਉਨ੍ਹਾਂ ਕਿਹਾ ਕਿ ਆਪ ਦੇ ਕਾਰਜਕਾਲ ਦੌਰਾਨ ਹਲਕਾ ਪਾਇਲ ਦਾ ਉਹ ਵਿਕਾਸ ਨਹੀਂ ਹੋ ਸਕਿਆ ਜਿਸ ਦੀ ਲੋਕਾਂ ਨੂੰ ਉਮੀਦ ਸੀ | ਇਨ੍ਹਾਂ ਚੋਣਾਂ ਦੀ ਪਹਿਲੀ ਵਾਰ ਚਰਚਾ ਹਰ ਗਲੀ ਮੁਹੱਲੇ, ਦੁਕਾਨਾਂ, ਬੱਸ ਸਟੈਂਡ ਚੱਲ ਰਹੀ ਹੈ ਕਿ ਇਹ ਚੋਣਾਂ ਪਾਇਲ ਦੀ ਸਿਆਸਤ ਵਿਚ ਵਿਧਾਨ ਸਭਾ ਚੋਣਾਂ 2027 ਦਾ ਮੁੱਢ ਬੰਨ੍ਹਣਗੀਆਂ |
ਪਿਛਲੀ ਖ਼ਬਰ ਕੈਂਬਰਿਜ ਮਾਡਰਨ ਸਕੂਲ ਮਲੌਦ ਵਿਖੇ ਜਾਦੂਗਰ ਸੱਗੂ ਸਰਕਾਰ ਨੇ ਵਿਖਾਏ ਵੱਖ-ਵੱਖ ਕਰਤੱਵ ਅਗਲੀ ਖ਼ਬਰ ਬਲਾਕ ਮਲੌਦ ਦਾ ਵਾਧੂ ਚਾਰਜ ਵਜੋਂ ਕੰਮ ਦੇਖਣਗੇ ਬੀ. ਡੀ. ਪੀ. ਓ ਸੁਮਰਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।