04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਚਾਪੜਾ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ 1 ਨੂੰ

ਅਜੀਤ ਡੈਸਕ 22-05-2026
ਮਲੌਦ, 21 ਮਈ (ਸਹਾਰਨ ਮਾਜਰਾ)-ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਨਿੱਘੀ ਯਾਦ ਸਮਰਪਿਤ ਪਿੰਡ ਚਾਪੜਾ, ਆਲਮਪੁਰ ਚਾਪੜਾ ਅਤੇ ਫਿਰੋਜ਼ਪੁਰ ਤਿੰਨੇ ਪਿੰਡਾਂ ਦਾ ਸਾਂਝਾ ਅੱਖਾਂ ਵਿਚ ਚਿੱਟੇ ਮੋਤੀਏ ਦੀ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪਿੰਡ ਚਾਪੜਾ ਵਿਖੇ 1 ਜੂਨ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਜਗਦੀਪ ਸਿੰਘ ਚਾਪੜਾ ਅਤੇ ਉੱਦਮੀ ਨੌਜਵਾਨ ਡਾ. ਰਣਜੀਤ ਸਿੰਘ ਬੇਰ ਕਲਾਂ (ਰਣਜੀਤ ਮੈਡੀਕੋਜ਼ ਬਾਬਰਪੁਰ) ਨੇ ਦੱਸਿਆ ਕਿ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ, ਨਗਰ ਨਿਵਾਸੀਆਂ ਅਤੇ ਪਤਵੰਤਿਆਂ ਦੇ ਸਹਿਯੋਗ ਨਾਲ ਲਗਵਾਏ ਜਾ ਰਹੇ ਅੱਖਾਂ ਦੇ ਕੈਂਪ 'ਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਵਲੋਂ ਚਿੱਟੇ ਮੋਤੀਏ ਦੀ ਜਾਂਚ ਅਤੇ ਆਪ੍ਰੇਸ਼ਨ ਕੀਤੇ ਜਾਣਗੇ | ਲੋੜਵੰਦਾਂ ਦੇ ਬਿਲਕੁਲ ਮੁਫ਼ਤ ਲੈਂਜ਼ ਪਾਏ ਜਾਣਗੇ | ਦਵਾਈਆਂ ਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਕੈਂਪ ਵਿੱਚ ਆਉਣ ਵਾਲੇ ਮਰੀਜ਼ ਆਧਾਰ ਕਾਰਡ ਦੀ ਫੋਟੋ ਕਾਪੀ ਤੇ ਮੋਬਾਈਲ ਨੰਬਰ ਲੈ ਕੇ ਆਉਣ |
ਪਿਛਲੀ ਖ਼ਬਰ ਗੁ: ਮੰਜੀ ਸਾਹਿਬ ਕੋਟਾਂ ਦੇ ਰਿਕਾਰਡ ਕੀਪਰ ਜਸਪਾਲ ਸਿੰਘ ਪੂਰਬਾ ਬਣੇ ਗੁਰਦੁਆਰਾ ਸਾਹਿਬ ਇੰਸਪੈਕਟਰ ਅਗਲੀ ਖ਼ਬਰ ਬਾਬਾ ਖ਼ਾਨਗਾਹ ਵਾਲਿਆਂ ਦੇ ਅਸਥਾਨਾਂ 'ਤੇ ਬੁਰਕੜਾ ਵਿਖੇ 32ਵੇਂ ਜੋੜ ਮੇਲੇ 'ਤੇ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।