04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬਾਬਾ ਖ਼ਾਨਗਾਹ ਵਾਲਿਆਂ ਦੇ ਅਸਥਾਨਾਂ 'ਤੇ ਬੁਰਕੜਾ ਵਿਖੇ 32ਵੇਂ ਜੋੜ ਮੇਲੇ 'ਤੇ ਸਮਾਗਮ ਸਮਾਪਤ

ਅਜੀਤ ਡੈਸਕ 22-05-2026
ਮਲੌਦ, 21 ਮਈ (ਸਹਾਰਨ ਮਾਜਰਾ)-ਬਾਬਾ ਖ਼ਾਨਗਾਹ ਵਾਲੇ ਸਯਦ ਪੀਰ ਮੁਹੰਮਦ ਸ਼ਾਹ ਮਸਤ ਖ਼ਾਨਗਾਹ ਵੈੱਲਫ਼ੇਅਰ ਕਲੱਬ ਬੁਰਕੜਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ 11ਵੀਂ ਵਾਲੀ ਸਰਕਾਰ ਹਜ਼ਰਤ ਮੀਰਾਂ ਗੌਂਸਪੁਰ ਨੂੰ ਸਮਰਪਿਤ ਦਰਵੇਸ਼-ਏ-ਆਲਮ ਬਾਬਾ ਖ਼ਾਨਗਾਹ ਵਾਲੇ, ਪੀਰ ਸਯਦ ਮੁਹੰਮਦ ਸ਼ਾਹ ਸੁਨਾਮ ਵਾਲੇ ਖਲੀਫ਼ਾ, ਹਜ਼ਰਤ ਪੀਰ ਰਾਣਾ ਗੁਲਾਮ ਅੱਬਾਸ ਬੁਰਕੜਾ ਵਾਲਿਆਂ ਦੀ ਯਾਦ 'ਚ ਦਰਗਾਹ ਸ਼ਰੀਫ਼ ਅਸਥਾਨ ਪਿੰਡ ਬੁਰਕੜਾ ਵਿਖੇ 32ਵੇਂ ਸਾਲਾਨਾ ਜੋੜ ਮੇਲੇ 'ਤੇ ਸਮਾਗਮ ਤੇ ਭੰਡਾਰਾ (5 ਤੇ 6 ਜੇਠ) ਕਰਵਾਏ ਗਏ | ਕਲੱਬ ਦੇ ਪ੍ਰਧਾਨ ਧਨਵੰਤ ਸਿੰਘ ਬਬਲੂ, ਸਾਬਕਾ ਸਰਪੰਚ ਜਸਵੀਰ ਸਿੰਘ, ਨਿਰਮਲ ਸਿੰਘ ਬੁਰਕੜਾ, ਦੇਵ ਸਿੰਘ, ਹਰਦੇਵ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਪ੍ਰੀਤ ਸਮੇਤ ਸਮੂਹ ਮੈਂਬਰਾਂ ਅਤੇ ਸੇਵਾਦਾਰ ਚੰਨਾ ਬੋਰਕੜਾ, ਬੌਬੀ ਪੰਧੇਰ ਕੈਨੇਡਾ ਦੇ ਸਹਿਯੋਗ ਨਾਲ ਵੱਡੇ ਉੱਦਮ ਕਰਦਿਆਂ ਕਰਵਾਏ ਗਏ ਇਸ ਸਮਾਗਮ ਦੌਰਾਨ ਦੋਵੇਂ ਦਿਨ ਜੋੜ ਮੇਲੇ ਵਿੱਚ ਕਵੀਸ਼ਰੀ, ਢਾਡੀ ਵਾਰਾਂ ਦੇ ਪ੍ਰੋਗਰਾਮ ਹੋਏ ਅਤੇ ਸ਼ਾਮ ਨੂੰ ਉੱਘੇ ਕਵਾਲ ਵਲੋਂ ਕੱਵਾਲੀਆਂ ਪੇਸ਼ ਕੀਤੀਆਂ ਗਈਆਂ | ਸਮਾਪਤੀ ਸਮੇਂ ਦੂਜੇ ਦਿਨ ਦੁਪਹਿਰ 12 ਵਜੇ ਸਵਰਗੀ ਹਾਜ਼ੀ ਮੁਰਸ਼ਦ ਅਬਦੁਲ ਮਜ਼ੀਦ ਭੈਣੀ ਕੰਬੋਆਂ ਦੇ ਵੱਡੇ ਸਪੁੱਤਰ ਖ਼ਲੀਫ਼ਾ ਅਨਵਰ ਖਾਂ ਚਿਸਤੀਆਂ ਨਿਜ਼ਾਮੀਆਂ ਭੈਣੀ ਕੰਬੋਆਂ ਅਤੇ ਹੋਰ ਖ਼ਲੀਫ਼ਾ ਸਾਹਿਬਾਨ ਪਤਵੰਤਿਆਂ ਦੀ ਹਾਜ਼ਰੀ ਚਾਦਰ ਸ਼ਰੀਫ਼ ਦੀ ਰਸਮ ਸਤਿਕਾਰ ਸਹਿਤ ਅਦਾ ਕੀਤੀ ਗਈ | ਉਪਰੰਤ ਸਭਿਆਚਾਰਕ ਸਮਾਗਮ 'ਚ ਉੱਘੇ ਲੋਕ ਗਾਇਕ ਅਤੇ ਸੂਫ਼ੀ ਗਾਇਕਾਂ ਵਲੋਂ ਬਾਬਾ ਜੀ ਨੂੰ ਸਤਿਕਾਰ ਭੇਟ ਕੀਤੇ ਗਏ | ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਸੁਪਤਨੀ ਰਮਨਜੀਤ ਕੌਰ ਗਿਆਸਪੁਰਾ, ਬੀਬੀ ਗਗਨਦੀਪ ਕੌਰ ਘਲੋਟੀ, 'ਆਪ' ਐੱਸ. ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਪ੍ਰੀਤ ਸਿੰਘ ਬੀਜਾ, ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੇ ਪ੍ਰਧਾਨ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਪਿ੍ੰ. ਸੰਜੀਵ ਮੋਦਗਿੱਲ, ਡਾ. ਕਰਨੈਲ ਸਿੰਘ ਕਾਲੀਆ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ, ਡਾ. ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਬਲਵੰਤ ਰਾਮ ਪੱਪੂ ਮਾਡਲ ਟਾਊਨ, ਸਰਪੰਚ ਬਿੱਲਾ ਸਿੰਘ ਸੇਖਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਭਰ ਅਤੇ ਬਾਹਰੋਂ ਸੈਂਕੜੇ ਸੰਗਤਾਂ ਪੁੱਜੀਆਂ ਅਤੇ ਨਤਮਸਤਕ ਹੋਈਆਂ | ਪ੍ਰਧਾਨ ਧਨਵੰਤ ਸਿੰਘ ਬੱਬਲੂ ਨੇ ਦੱਸਿਆ ਕਿ ਭੰਡਾਰੇ ਦੌਰਾਨ ਸੂਫ਼ੀ ਗਾਇਕ ਰਾਫ਼ਤ ਅਲੀ, ਸੂਫ਼ੀ ਗਾਇਕਾ ਰੀਤੂ ਨੂਰਾਂ ਸਿਸਟਰ, ਕੱਵਾਲ ਕਰਾਮਤ ਫ਼ਕੀਰ ਮਲੇਰਕੋਟਲਾ, ਮੁਹੰਮਦ ਅਨੀਸ ਨਜ਼ੀਰ ਮੁਬਾਰਕਪੁਰ ਚੁੰਘਾਂ, ਕੱਵਾਲ ਦਿਲਸ਼ਾਦ ਮੀਨੂ ਮਲੇਰਕੋਟਲਾ, ਖ਼ੁਸ਼ੀ ਮੁਹੰਮਦ ਘਨੌਰ ਵਾਲੇ ਆਦਿ ਵਲੋਂ ਸੂਫ਼ੀ ਸੰਗੀਤ ਪੇਸ਼ ਕੀਤੇ ਗਏ ਅਤੇ ਸ਼ਾਮ ਨੂੰ ਨਕਲੀਏ ਪਾਰਟੀਆਂ ਵਲੋਂ ਨਕਲਾਂ ਰਾਹੀਂ ਹਾਸਰਸ ਪ੍ਰੋਗਰਾਮ ਪੇਸ਼ ਕੀਤੇ ਗਏ | ਪ੍ਰਬੰਧਕ ਕਮੇਟੀ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਚਾਪੜਾ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ 1 ਨੂੰ ਅਗਲੀ ਖ਼ਬਰ ਸਹਿਕਾਰੀ ਸਭਾਵਾਂ 'ਚੋਂ ਹੱਦਬੰਦੀ ਕਰਜ਼ੇ ਨਾ ਮਿਲਣ ਕਾਰਨ ਸੂਬੇ ਦਾ ਕਿਸਾਨ ਬੁਰੀ ਤਰ੍ਹਾਂ ਪ੍ਰੇਸ਼ਾਨ- ਸੁਖਵਿੰਦਰ ਦੌਲਤਪੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।