14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਕਾਲੀ ਦਲ ਵਾਰਿਸ ਪੰਜਾਬ ਵਲੋਂ ਨਗਰ ਕੌਂਸਲ ਦੋਰਾਹਾ ਦੀਆਂ ਚੋਣਾਂ ਲੜੀਆਂ ਜਾਣਗੀਆਂ-ਰੁਪਾਲੋਂ

ਅਜੀਤ ਡੈਸਕ 08-05-2026
ਦੋਰਾਹਾ, 7 ਮਈ (ਮਨਜੀਤ ਸਿੰਘ ਗਿੱਲ)-ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵੀ ਇਹ ਚੋਣਾਂ ਲੜਨ ਦੇ ਲਈ ਕਮਰ ਕੱਸੇ ਕੀਤੇ ਗਏ ਹਨ ਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਆਪਣੇ ਉਮੀਦਵਾਰ ਖੜੇ ਕੀਤੇ ਜਾਣਗੇ | ਉਮੀਦਵਾਰ ਬਣਨ ਲਈ ਇਮਾਨਦਾਰ ਲੋਕ ਅੱਗੇ ਆਉਣ | ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਸੰਦੀਪ ਸਿੰਘ ਰੁਪਾਲੋਂ ਨੇ ਦੋਰਾਹਾ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਦੋਰਾਹਾ ਸ਼ਹਿਰ ਦੇ ਨਾਲ ਹਰ ਸਰਕਾਰ ਵਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ ਨਾ ਹੀ ਕਾਂਗਰਸ ਅਤੇ ਨਾ ਹੀ ਆਮ ਆਦਮੀ ਪਾਰਟੀ ਵਲੋਂ ਸ਼ਹਿਰ ਦਾ ਕੋਈ ਵਿਕਾਸ ਕੀਤਾ ਗਿਆ, ਬਲਕਿ ਦੋਵਾਂ ਪਾਰਟੀਆਂ 'ਚੋਂ ਰਲ ਕੇ ਪ੍ਰਧਾਨਗੀ ਦੀ ਲੜਾਈ ਲੜੀ ਗਈ ਹੈ, ਉੱਤਰ ਕਾਟੋ ਮੈਂ ਚੜ੍ਹਾ ਵਰਗੀ ਕਹਾਵਤ ਦੋਰਾਹਾ ਸ਼ਹਿਰ ਦੀ ਸਿਆਸਤ ਉੱਤੇ ਢੁੱਕਦੀ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਦੋਰਾਹਾ ਨਗਰ ਕੌਂਸਲ ਦੀ ਚੋਣ ਦੇ 'ਚ ਯੋਗ ਤੇ ਇਮਾਨਦਾਰ ਉਮੀਦਵਾਰ ਉਤਾਰਨ ਦੇ ਲਈ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸਾਡੇ ਉਮੀਦਵਾਰ ਆਮ ਲੋਕਾਂ 'ਚੋਂ ਹੋਣਗੇ | ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋ ਖਹਿੜਾ ਛਡਾਉਣ ਦੇ ਲਈ ਲੋਕ ਸਾਡਾ ਸਾਥ ਦੇਣ | ਇਸ ਸਮੇਂ ਗਗਨਦੀਪ ਸਿੰਘ ਪਾਇਲ, ਵਰਿੰਦਰਜੀਤ ਸਿੰਘ ਬਲਾਕ ਪ੍ਰਧਾਨ ਮਲੋਦ, ਹਰਵਿੰਦਰ ਸਿੰਘ ਸੋਢੀ ਦੋਰਾਹਾ, ਹਰਜੀਤ ਸਿੰਘ ਦੋਰਾਹਾ, ਹਰਭਜਨ ਸਿੰਘ ਦੋਰਾਹਾ, ਜੀਤ ਸਿੰਘ ਦੋਰਾਹਾ ਸੁਖਵਿੰਦਰ ਸਿੰਘ ਦੋਰਾਹਾ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਤੇ ਪਬਲਿਕ ਸਾਂਝ ਨਾਲ ਹੀ ਨਸ਼ਿਆਂ 'ਤੇ ਅਪਰਾਧ 'ਤੇ ਲੱਗੇਗੀ ਰੋਕ-ਡੀ. ਆਈ. ਜੀ. ਇੰਦਰਬੀਰ ਸਿੰਘ ਅਗਲੀ ਖ਼ਬਰ ਗ਼ਬਨ ਦੇ ਦੋਸ਼ 'ਚ ਸਾਬਕਾ ਸਰਪੰਚ, ਮਨਰੇਗਾ ਦੇ ਟੀ. ਏ ਅਤੇ ਜੀ. ਆਰ. ਐਸ ਤੋਂ 4 ਲੱਖ 16 ਹਜ਼ਾਰ 510 ਰੁਪਏ ਵਸੂਲਣ ਦੇ ਹੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।