13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਓਰੀਐਂਟ ਸਕੂਲ 'ਚ ਵਿਸਾਖੀ ਤਿਉਹਾਰ ਉਤਸ਼ਾਹ ਨਾਲ ਮਨਾਇਆ

ਵਿਸਾਖੀ ਤਿਉਹਾਰ ਮੌਕੇ ਸੁੰਦਰ ਪੋਸ਼ਾਕਾਂ 'ਚ ਸਜੇ ਵਿਦਿਆਰਥੀ | ਤਸਵੀਰ: ਰਾਜਦੀਪ ਅਲਬੇਲਾ <br/> 15-04-2026
ਮਾਛੀਵਾੜਾ ਸਾਹਿਬ, 14 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਵਿਸਾਖੀ ਦਾ ਤਿਉਹਾਰ ਓਰੀਐਂਟ ਇੰਟਰਨੈਸ਼ਨਲ ਸਕੂਲ ਅਤੇ ਸਪੋਰਟਸ ਅਕੈਡਮੀ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੂੰ ਵਿਸਾਖੀ ਦੇ ਧਾਰਮਿਕ, ਇਤਿਹਾਸਿਕ, ਆਰਥਿਕ ਅਤੇ ਸੱਭਿਆਚਾਰਕ ਪਿਛੋਕੜ ਤੋਂ ਜਾਣੂ ਕਰਵਾਇਆ | ਰਵਾਇਤੀ ਪਹਿਰਾਵਿਆਂ 'ਚ ਸਜੇ ਵਿਦਿਆਰਥੀਆਂ ਵੱਲੋਂ ਵਿਸਾਖੀ ਨਾਲ ਸਬੰਧਿਤ ਕਵਿਤਾਵਾਂ, ਗੀਤ, ਡਾਂਸ ਪੇਸ਼ ਕੀਤੇ ਗਏ | ਖ਼ਾਲਸਾ ਸਾਜਨਾ ਦਿਵਸ, ਡਾ. ਬੀ. ਆਰ. ਅੰਬੇਦਕਰ ਅਤੇ ਜਲਿ•ਆਂਵਾਲਾ ਬਾਗ਼ 'ਚ ਹੋਏ ਹੱਤਿਆਕਾਂਡ ਨਾਲ ਸਬੰਧਤ ਭਾਸ਼ਣ ਦਿੱਤੇ ਗਏ | ਸਕੂਲ ਦੇ ਚੇਅਰਮੈਨ ਵਿਕਰਮ ਸ਼ਰਮਾ, ਡਾਇਰੈਕਟਰ ਰਜਤ ਸ਼ਰਮਾ, ਪਿ੍ੰਸੀਪਲ ਦੀਪਾਲੀ ਨੰਦਾ ਅਤੇ ਸਮੂਹ ਸਟਾਫ਼ ਮੌਜੂਦ ਸਨ | ਪਿ੍ੰਸੀਪਲ ਦੀਪਾਲੀ ਨੰਦਾ ਨੇ ਵਿਦਿਆਰਥੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਤਿਉਹਾਰ ਮਨਾਉਣ ਨਾਲ ਸਾਡੇ ਨੌਜਵਾਨ ਸਿੱਖਿਆਰਥੀਆਂ ਨੂੰ ਸਾਡੀਆਂ ਜੜਾਂ ਨਾਲ ਜੁੜਨ 'ਚ ਮਦਦ ਮਿਲਦੀ ਹੈ |

ਪਿਛਲੀ ਖ਼ਬਰ ਚੇਅਰਮੈਨ ਜ਼ੋਰਾਵਰ ਵਲੋਂ ਆਯੂਸ਼ਮਾਨ ਆਰੋਗਿਆ ਕੇਂਦਰ ਕੁਹਾੜਾ ਦੀ ਨਵੀਂ ਇਮਾਰਤ ਦਾ ਉਦਘਾਟਨ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਖੰਨਾ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।