13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਚੇਅਰਮੈਨ ਜ਼ੋਰਾਵਰ ਵਲੋਂ ਆਯੂਸ਼ਮਾਨ ਆਰੋਗਿਆ ਕੇਂਦਰ ਕੁਹਾੜਾ ਦੀ ਨਵੀਂ ਇਮਾਰਤ ਦਾ ਉਦਘਾਟਨ

ਅਜੀਤ ਡੈਸਕ 15-04-2026
ਕੁਹਾੜਾ, 14 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਕਿੱਟੀ ਬ੍ਰੈਡ ਫੈਕਟਰੀ ਵੱਲੋਂ ਕੁਹਾੜਾ ਵਿਖੇ ਆਯੂਸ਼ਮਾਨ ਅਰੋਗਿਆ ਕੇਂਦਰ ਦੀ 45 ਲੱਖ ਦੀ ਲਾਗਤ ਨਾਲ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ, ਜੋ ਇਲਾਕੇ ਲਈ ਇਕ ਵੱਡੀ ਸਹੂਲਤ ਸਾਬਤ ਹੋਵੇਗਾ | ਜਿਸ ਦਾ ਉਦਘਾਟਨ ਚੇਅਰਮੈਨ ਸ਼ੂਗਰ ਮਿੱਲ ਬੁਢੇਵਾਲ, ਚੇਅਰਮੈਨ ਜੋਰਾਵਰ ਸਿੰਘ ਵੱਲੋ ਕੀਤਾ ਗਿਆ | ਇਸ ਮੌਕੇ ਡਾ. ਰਮੇਸ਼ ਐਸ. ਐਮ ਓ. ਸਾਹਨੇਵਾਲ ਨੇ ਚੇਅਰਮੈਨ ਜ਼ੋਰਾਵਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆ ਜੀ ਆਇਆ ਕਿਹਾ | ਇਸ ਮੌਕੇ ਚੇਅਰਮੈਨ ਜ਼ੋਰਾਵਰ ਸਿੰਘ ਨੇ ਖ਼ਾਲਸਾ ਪੰਥ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਇਸ ਸਿਹਤ ਕੇਂਦਰ ਦੇ ਨਵੀਨੀਕਰਨ ਨਾਲ ਲੋਕਾਂ ਨੂੰ ਆਧੁਨਿਕ ਅਤੇ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ | ਉਨ੍ਹਾਂ ਨੇ ਕਿੱਟੀ ਬਰੈਡ ਫੈਕਟਰੀ ਦੇ ਇਸ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਲਈ ਮਿਸਾਲ ਹਨ | ਇਸ ਮੌਕੇ ਪੀਏ ਇਕਬਾਲ ਸਿੰਘ ਜੰਡਿਆਲੀ , ਸਰਪੰਚ ਪਤੀ ਰਣਧੀਰ ਸਿੰਘ ਧੀਰਾ, ਬਲਵੀਰ ਸਿੰਘ ਬੱਬੂ, ਰਵਿੰਦਰ ਸਿੰਘ ਗਰਚਾ, ਪ੍ਰੇਮ ਸਿੰਘ, ਗੁਰਤੇਜ ਸਿੰਘ ਗਰਚਾ, ਸੁਰਜੀਤ ਸਿੰਘ ਗੁਰਜੀਤ ਸਿੰਘ ਖ਼ਾਲਸਾ, ਗੋਲਡੀ ਗਰਚਾ, ਯਾਦਵਿੰਦਰ ਸਿੰਘ ਯਾਦੂ, ਸਿਹਤ ਵਿਭਾਗ ਦੇ ਕਰਮਚਾਰੀ ਡਾ. ਈਸ਼ਾ, ਜਸਵੀਰ ਸਿੰਘ ਬੀਈਈ, ਏ. ਐਨ. ਐਮ ਸੁਰਜੀਤ ਕੌਰ, ਆਸਾ ਵਰਕਰ ਜੋਤੀ ਰਾਣਾ, ਰੇਨੂੰ ਬਾਲਾ, ਰੇਸ਼ਮ ਸਿੰਘ, ਸਰਮਾ ਦੇਵੀ ਅਤੇ ਪ੍ਰਵੀਨ ਕੁਮਾਰੀ ਤੇ ਵੱਡੀ ਗਿਣਤੀ ਵਿੱਚ ਕਿੱਟੀ ਬਰੈਡ ਦੇ ਫ਼ੈਕਟਰੀ ਹੈਡ ਗੌਰਵ ਐਹਲਾਵਤ, ਐਚ. ਆਰ. ਹੈਡ ਰਜੇਸ਼, ਨੇਹਾ ਸਚਦੇਵਾ, ਮੈਨੇਜਰ ਹਰਪ੍ਰੀਤ ਸਿੰਘ ਅਸ਼ੋਕ ਕੁਮਾਰ, ਹਰੀਸ਼, ਸ਼ਿਵਮ, ਸਿਕਉਰਟੀ ਇੰਚ: ਇਕਬਾਲ ਸਿੰਘ, ਸਰਬਜੀਤ ਸਿੰਘ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਰਹੇ |
ਪਿਛਲੀ ਖ਼ਬਰ ਭੌਰਲਾ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦੂਸਰਾ ਦਸਤਾਰ, ਦੁਮਾਲਾ ਅਤੇ ਲੰਬੇ ਕੇਸਾਂ ਦੇ ਹੋਏ ਮੁਕਾਬਲੇ ਅਗਲੀ ਖ਼ਬਰ ਓਰੀਐਂਟ ਸਕੂਲ 'ਚ ਵਿਸਾਖੀ ਤਿਉਹਾਰ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।