13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪੰਜਾਬੀ ਸਾਹਿਤ ਸਭਾ ਖੰਨਾ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 15-04-2026
ਖੰਨਾ, 14 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿਤ ਸਭਾ ਖੰਨਾ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਨਰਿੰਦਰ ਮਣਕੂ ਅਤੇ ਸਭਾ ਦੇ ਸਰਪ੍ਰਸਤ ਮਨਜੀਤ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ ਏ. ਐੱਸ. ਸੀਨੀ. ਸੈਕੰ. ਸਕੂਲ ਖੰਨਾ ਵਿਖੇ ਹੋਈ | ਇਹ ਮੀਟਿੰਗ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸੀ | ਇਸ ਇਕੱਤਰਤਾ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਅਮਰ ਕੋਮਲ ਜਿਹੜੇ ਬੀਤੇ ਦਿਨੀਂ 93 ਸਾਲ ਦੀ ਉਮਰ ਵਿਚ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਅਤੇ ਇੰਨੀ ਲੰਮੀ ਉਮਰ ਤੱਕ ਵੀ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹੇ ਸਨ, ਦੇ ਚਲਾਣੇ ਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਗਿਆ | ਰਚਨਾਵਾਂ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ 'ਰਿਸ਼ਤਾ 'ਮਿੰਨੀ ਕਹਾਣੀ, ਮਨਜੀਤ ਸਿੰਘ ਧੰਜਲ ਨੇ ਗੀਤ 'ਯਾਦ' ਸੁਣਾਇਆ | ਨੇਤਰ ਸਿੰਘ ਮੁੱਤੋਂ ਨੇ 'ਰਿਸ਼ਤਾ ਬਨਾਮ ਇੱਜ਼ਤ' ਕਹਾਣੀ, ਅਵਤਾਰ ਸਿੰਘ ਉਟਾਲਾਂ ਗੀਤ 'ਜੇਠ' ਸੁਣਾਇਆ | ਗੁਰੀ ਤੁਰਮਰੀ ਨੇ ਗੀਤ 'ਉਏ ਸੱਜਣਾ' ਸੁਣਾਇਆ |ਅੰਤ ਵਿੱਚ ਨਰਿੰਦਰ ਮਣਕੂ ਨੇ ਗੀਤ 'ਵਿਸਾਖੀ' ਸੁਣਾ ਕੇ ਵਾਹ-ਵਾਹ ਖੱਟੀ | ਸੁਣਾਈਆਂ ਗਈਆਂ ਰਚਨਾਵਾਂ 'ਤੇ ਉਸਾਰੂ ਬਹਿਸ ਹੋਈ | ਜਿਸ ਮਨਜੀਤ ਸਿੰਘ ਧੰਜਲ, ਹਰਬੰਸ ਸਿੰਘ ਸਾਨ, ਅਵਤਾਰ ਸਿੰਘ ਉਟਾਲਾਂ ਨੇ ਭਾਗ ਲਿਆ | ਸਭਾ ਦੇ ਪ੍ਰਧਾਨ ਨਰਿੰਦਰ ਮਣਕੂ ਨੇ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ | ਸਭਾ ਦੀ ਕਾਰਵਾਈ ਗੁਰੀ ਤੁਰਮਰੀ ਨੇ ਖੂਬ ਨਿਭਾਈ |
ਪਿਛਲੀ ਖ਼ਬਰ ਓਰੀਐਂਟ ਸਕੂਲ 'ਚ ਵਿਸਾਖੀ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਕਲੱਬ ਡਡਹੇੜੀ ਨੇ ਖ਼ਾਲਸਾ ਸਾਜਨਾ ਦਿਵਸ ਮੌਕੇ ਦਸਤਾਰ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।