16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਲੁਬਾਣਗੜ੍ਹ ਪਿੰਡ ਵਿਚ ਅਵਾਰਾ ਕੁੱਤਿਆਂ ਦਾ ਰੈਸਕਿਊ ਕਰਨ ਲਈ ਪੁੱਜਿਆ ਪ੍ਰਸ਼ਾਸਨ

ਅਜੀਤ ਡੈਸਕ 03-04-2026
ਮਾਛੀਵਾੜਾ ਸਾਹਿਬ, 3 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਲੁਬਾਣਗੜ੍ਹ ਵਿਖੇ ਪਿਛਲੇ 3 ਦਿਨਾਂ ਵਿਚ ਅਵਾਰਾ ਤੇ ਹਲਕੇ ਹੋਏ ਕੁੱਤਿਆਂ ਨੇ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ, ਜੋ ਕਿ ਹਸਪਤਾਲਾਂ ਵਿਚ ਇਲਾਜ ਅਧੀਨ ਹਨ | ਪਿੰਡ ਲੁਬਾਣਗੜ੍ਹ ਵਿਚ ਦਹਿਸ਼ਤ ਵਾਲੇ ਮਾਹਲ ਸਬੰਧੀ ਜਦੋਂ 'ਅਜੀਤ' ਅਖ਼ਬਾਰ 'ਚ ਖ਼ਬਰ ਛਪੀ ਤਾਂ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਸੁੱਤਾ ਪਿਆ ਉੱਠਿਆ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਟੀਮਾਂ ਪਿੰਡ ਪੁੱਜੀਆਂ | ਪਿੰਡ ਲੁਬਾਣਗੜ੍ਹ ਵਿਖੇ ਪਸ਼ੂ ਪਾਲਣ ਵਿਭਾਗ, ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ, ਬਲਾਕ ਪੰਚਾਇਤ ਦਫ਼ਤਰ ਦੇ ਅਧਿਕਾਰੀਆਂ ਤੋਂ ਇਲਾਵਾ ਲੁਧਿਆਣਾ ਤੋਂ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਵਾਲੀਆਂ ਟੀਮਾਂ ਪੁੱਜੀਆਂ | ਪਸ਼ੂ ਪਾਲਣ ਡਾਕਟਰਾਂ ਵਲੋਂ ਇਨ੍ਹਾਂ ਕੁੱਤਿਆਂ ਦੇ ਹਲ਼ਕਾਅ ਤੋਂ ਬਚਾਅ ਲਈ ਟੀਕੇ ਵੀ ਲਗਾਏ ਗਏ | ਵੈਟਰਨਰੀ ਅਫ਼ਸਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੁੱਤਿਆਂ ਨੂੰ 10 ਦਿਨਾਂ ਲਈ ਇਕਾਂਤਵਾਸ ਰੱਖਿਆ ਜਾਵੇਗਾ | ਇਸ ਤੋਂ ਇਲਾਵਾ ਹਲਕਿਆ ਕੁੱਤਾ ਜਿਸ ਨੂੰ ਅÏਰਤਾਂ, ਬੱਚਿਆਂ ਸਮੇਤ ਬਾਕੀ ਕੁੱਤਿਆਂ ਨੂੰ ਵੱਢਿਆ ਉਸ ਨੂੰ ਵੀ ਕਾਬੂ ਕਰਨ ਲਈ ਖੇਤਾਂ ਵਿਚ ਪਿੰਜਰੇ ਲਗਾਏ ਗਏ ਹਨ | ਪਿੰਡ ਵਾਸੀ ਮਨਰਾਜ ਸਿੰਘ ਅਤੇ ਹਰਨੇਕ ਸਿੰਘ ਨੇ ਕਿਹਾ ਕਿ ਆਸਪਾਸ ਪਿੰਡਾਂ ਦੇ ਲੋਕਾਂ ਨੂੰ ਵੀ ਸੁਚੇਤ ਹੋਣਾ ਪਵੇਗਾ ਕਿਉਂਕਿ ਇਸ ਹਲਕੇ ਕੁੱਤੇ ਵਲੋਂ ਵੱਢੇ ਗਏ ਹੋਰ ਕੁੱਤੇ ਵੀ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਤਾ ਇੱਕ ਅÏਰਤ ਦਾ ਚਿਹਰਾ ਹੀ ਨੋਚ ਕੇ ਖਾ ਗਿਆ ਜਿਸ ਨੂੰ ਪੀ. ਜੀ. ਆਈ. ਦਾਖਲ ਕਰਵਾਉਣਾ ਪਿਆ ਅਤੇ ਡਾਕਟਰਾਂ ਅਨੁਸਾਰ ਉਸ ਦੀ ਸਰਜਰੀ ਕਰਵਾਉਣੀ ਪਵੇਗੀ | ਉਨ੍ਹਾਂ ਕਿਹਾ ਕਿ ਅੱਜ ਟੀਮਾਂ ਪਿੰਡ ਪੁੱਜੀਆਂ ਹਨ, ਕੁੱਝ ਕੁੱਤਿਆਂ ਨੂੰ ਕਾਬੂ ਕੀਤਾ ਗਿਆ ਹੈ ਪਰ ਪਿੰਡ ਵਾਸੀਆਂ ਦੀ ਸਮੱਸਿਆ ਉਦੋਂ ਹੱਲ ਹੋਵੇਗੀ, ਜਦੋਂ ਹਲਕੇ ਕੁੱਤੇ ਨੂੰ ਕਾਬੂ ਨਹੀਂ ਕੀਤਾ ਜਾਂਦਾ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਿਲਾਸਪੁਰ ਵਿਖੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਅਧਿਆਪਕ ਕਮਲਜੀਤ ਕੌਰ 28 ਸਾਲ ਦੀ ਨੌਕਰੀ ਪਿੱਛੋਂ ਹੋਏ ਸੇਵਾ ਮੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।