16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਅਧਿਆਪਕ ਕਮਲਜੀਤ ਕੌਰ 28 ਸਾਲ ਦੀ ਨੌਕਰੀ ਪਿੱਛੋਂ ਹੋਏ ਸੇਵਾ ਮੁਕਤ

ਅਜੀਤ ਡੈਸਕ 03-04-2026
ਕੁਹਾੜਾ, 2 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗਪੁਰ ਵਿਖੇ ਸਮਾਜਿਕ ਸਿੱਖਿਆ ਅਧਿਆਪਕ ਕਮਲਜੀਤ ਕੌਰ ਆਪਣੀ 28 ਸਾਲ ਦੀ ਸ਼ਾਨਦਾਰ ਨੌਕਰੀ ਪਿੱਛੋਂ ਅੱਜ ਸੇਵਾ ਮੁਕਤ ਹੋ ਗਏ | ਉਨ੍ਹਾਂ ਆਪਣੀ ਨੌਕਰੀ ਦੌਰਾਨ ਖੰਨਾ, ਭੈਰੋਮੁੰਨਾ ਤੇ ਭਾਗਪੁਰ ਸਕੂਲ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ | ਅੱਜ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਰਕਾਰੀ ਹਾਈ ਸਕੂਲ ਭਾਗਪੁਰ ਵਿਖੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਪਿੰਡ ਭਾਗਪੁਰ ਦੇ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ, ਪ੍ਰਧਾਨ ਹਰਪਾਲ ਸਿੰਘ ਨਾਗਰਾ, ਪਿੰਡ ਕੁਹਾੜਾ ਦੇ ਸਰਪੰਚ ਰਣਧੀਰ ਸਿੰਘ ਧੀਰਾ, ਸਾਬਕਾ ਸਰਪੰਚ ਸਤਵੰਤ ਸਿੰਘ, ਪੰਚ ਮਨਵਿੰਦਰ ਸਿੰਘ ਗਰਚਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਕੂਲ ਦੀ ਮੁੱਖ ਅਧਿਆਪਕਾ ਰਿਤੂ ਰਾਣੀ ਨੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਕਮਲਜੀਤ ਕੌਰ ਦੁਆਰਾ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਪ੍ਰਸ਼ੰਸਾ ਭਰੇ ਸ਼ਬਦਾਂ ਨਾਲ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ | ਸਟੇਜ ਸੈਕਟਰੀ ਦੀ ਭੂਮਿਕਾ ਲੈਕਚਰਾਰ ਰਜਿੰਦਰ ਕੁਮਾਰ ਵਲੋਂ ਬਾਖ਼ੂਬੀ ਤਰੀਕੇ ਨਾਲ ਨਿਭਾਈ ਗਈ | ਇਸ ਮੌਕੇ ਚੇਅਰਮੈਨ ਕੁਲਵੀਰ ਸਿੰਘ ਭੈਰੋਮੁੰਨਾ, ਡਾ. ਬਲਵੀਰ ਸਿੰਘ ਮਾਛੀਵਾੜਾ ਸਾਹਿਬ, ਲੈਕਚਰਾਰ ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਮੁੱਖ ਅਧਿਆਪਕ ਨਵਦੀਪ ਸਿੰਘ ਸ਼ਰਮਾ, ਗੁਰਵਿੰਦਰ ਸਿੰਘ ਦੋਰਾਹਾ, ਅਮਰਜੀਤ ਸਿੰਘ, ਬਲਰਾਜ ਸਿੰਘ, ਗੁਰਵਿੰਦਰ ਸਿੰਘ, ਹਰਮਨਦੀਪ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਲੁਬਾਣਗੜ੍ਹ ਪਿੰਡ ਵਿਚ ਅਵਾਰਾ ਕੁੱਤਿਆਂ ਦਾ ਰੈਸਕਿਊ ਕਰਨ ਲਈ ਪੁੱਜਿਆ ਪ੍ਰਸ਼ਾਸਨ ਅਗਲੀ ਖ਼ਬਰ ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦਾ ਨਤੀਜਾ ਰਿਹਾ 100 ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।