16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕੌਂਸਲਰ ਕਾਲੀਰਾਓ ਯਾਦੂ ਦੀ ਅਗਵਾਈ ਵਿਚ ਅਕਾਲੀ ਦਲ ਵਿਚ ਹੋਇਆ ਸ਼ਾਮਿਲ

ਅਜੀਤ ਡੈਸਕ 03-04-2026
ਖੰਨਾ, 2 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਿਆ, ਜਦੋਂ ਆਪ ਵੱਲੋਂ ਮੰਗਲਵਾਰ ਨੂੰ ਵਾਰਡ 32 ਤੋਂ ਐਲਾਨੇ ਇੰਚਾਰਜ ਕੌਂਸਲਰ ਸਰਬਦੀਪ ਸਿੰਘ ਕਾਲੀਰਾਓ ਆਪਣੇ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਸਰਬਦੀਪ ਸਿੰਘ ਕਾਲੀਰਾਓ ਦੇ ਨਾਲ ਸਾਬਕਾ ਕੌਂਸਲਰ ਰਣਜੀਤ ਕੌਰ ਕਾਲੀਰਾਓ, ਸੰਜੀਵ ਥਾਪਰ, ਜਸਵਿੰਦਰ ਸਿੰਘ, ਰਜੇਸ਼ ਗੁਲਾਟੀ, ਕਰਮਜੀਤ ਸਿੰਘ, ਰਕੇਸ਼ ਕੁਮਾਰ, ਰਾਜਬੀਰ ਸਿੰਘ ਕਾਲੀਰਾਓ, ਕਰਨਬੀਰ ਸਿੰਘ, ਮਨਜੀਤ ਸਿੰਘ ਲੱਡਾ ਨੇ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ | ਅਕਾਲੀ ਦਲ 'ਚ ਆਉਣ ਦੇ ਯਾਦਵਿੰਦਰ ਸਿੰਘ ਯਾਦੂ ਵੱਲੋਂ ਕਾਲੀਰਾਓ ਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ ਤੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਯਾਦੂ ਨੇ ਕਿਹਾ ਕਿ ਕਾਲੀਰਾਓ ਪਰਿਵਾਰ ਲਗਾਤਾਰ ਕੌਂਸਲ ਚੋਣਾਂ 'ਚ ਜਿੱਤ ਪ੍ਰਾਪਤ ਕਰਦਾ ਆ ਰਿਹਾ ਹੈ | ਯਾਦੂ ਨੇ ਕਿਹਾ ਕਿ ਕਾਲੀਰਾਓ ਤੇ ਸਾਥੀਆਂ ਨੂੰ ਪਾਰਟੀ 'ਚ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਸਰਬਦੀਪ ਸਿੰਘ ਕਾਲੀਰਾਓ ਨੇ ਕਿਹਾ ਕਿ ਉਹ ਆਪ ਦੀਆਂ ਲੋਕ ਵਿਰੋਧੀ ਤੇ ਪੰਜਾਬ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਅਕਾਲੀ ਦਲ 'ਚ ਸ਼ਾਮਿਲ ਹੋਇਆ ਹੈ | ਆਪ ਦੀ ਸਰਕਾਰ 'ਚ ਝੂਠੇ ਪੁਲਿਸ ਮੁਕਾਬਲਿਆਂ ਨਾਲ ਵੀ ਮਨ ਦੁਖੀ ਹੋਇਆ ਹੈ | ਇਸ ਮੌਕੇ ਤੇਜਿੰਦਰ ਸਿੰਘ ਇਕੋਲਾਹਾ, ਜਗਦੀਪ ਸਿੰਘ ਦੀਪੀ, ਗੁਰਦੀਪ ਸਿੰਘ ਦੀਪਾ, ਮਨਜੋਤ ਸਿੰਘ ਮੋਨੂੰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਿਜ਼ਨਸ ਮਾਡਲ ਕੈਨਵਸ ਵਿਸ਼ੇ 'ਤੇ ਸੈਮੀਨਾਰ ਅਗਲੀ ਖ਼ਬਰ ਹਲਕਾ ਗਿੱਲ ਅਧੀਨ ਆਉਂਦੇ ਪਿੰਡਾਂ ਦੀ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਵਿਕਾਸ ਕਾਰਜ ਕਰ ਕੇ ਬਦਲੀ ਪਿੰਡਾਂ ਦੀ ਨੁਹਾਰ-ਹੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।