16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਹਲਕਾ ਗਿੱਲ ਅਧੀਨ ਆਉਂਦੇ ਪਿੰਡਾਂ ਦੀ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਵਿਕਾਸ ਕਾਰਜ ਕਰ ਕੇ ਬਦਲੀ ਪਿੰਡਾਂ ਦੀ ਨੁਹਾਰ-ਹੈਪੀ ਧਰੌੜ

ਅਜੀਤ ਡੈਸਕ 03-04-2026
• ਸੜਕ ਬਣਾਉਣ 'ਤੇ ਵਿਧਾਇਕ ਦਾ ਸਰਪੰਚ ਅਤੇ ਗ੍ਰਾਮ ਪੰਚਾਇਤ ਨੇ ਕੀਤਾ ਧੰਨਵਾਦ
ਸਾਹਨੇਵਾਲ, 2 ਅਪ੍ਰੈਲ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਪਿੰਡ ਧਰੌੜ ਦੀ 38 ਲੱਖ ਰੁਪਏ ਦੀ ਲਾਗਤ ਦੇ ਨਾਲ ਲਿੰਕ ਸੜਕ ਬਣਾਉਣ 'ਤੇ ਸਰਪੰਚ ਭਿੰਦਰ ਕੌਰ, ਗ੍ਰਾਮ ਪੰਚਾਇਤ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਸਰਬਪ੍ਰੀਤ ਸਿੰਘ ਹੈਪੀ ਧਰੌੜ ਨੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਵਿਚ ਪਿੰਡ ਦਾ ਰਿਕਾਰਡ ਤੋੜ ਵਿਕਾਸ ਹੋਇਆ ਹੈ | ਉਨ੍ਹਾਂ ਦੀ ਪੰਚਾਇਤ ਵਲੋਂ ਜੋ ਵੀ ਡਿਮਾਂਡ ਵਿਧਾਇਕ ਜੀਵਨ ਸਿੰਘ ਸੰਗੋਵਾਲ ਸਾਹਮਣੇ ਰੱਖੀ ਗਈ, ਉਨ੍ਹਾਂ ਹਮੇਸ਼ਾ ਪਹਿਲ ਦੇ ਅਧਾਰ 'ਤੇ ਪੂਰੀ ਕੀਤੀ ਹੈ | ਉਸੇ ਦਾ ਨਤੀਜਾ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਿੰਡ ਧਰੌੜ ਦਾ ਇੰਨਾ ਵਿਕਾਸ ਕਿਸੇ ਸਰਕਾਰ ਨੇ ਕੀਤਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਬਹਾਰ ਸਿੰਘ ਗਰੇਵਾਲ, ਅਜਮੇਰ ਸਿੰਘ, ਹਰਮਿੰਦਰ ਸਿੰਘ ਬੈਂਸ, ਧਰਮਜੀਤ ਸਿੰਘ, ਹਰਜਿੰਦਰ ਸਿੰਘ, ਰਿੰਪੀ, ਕਰਮਜੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ ਸਾਰੇ ਮੈਂਬਰ ਪੰਚਾਇਤ, ਸੰਤੋਖ ਸਿੰਘ ਹੁੰਦਲ, ਹਰਦੀਪ ਸਿੰਘ ਗਰੇਵਾਲ, ਤਜਿੰਦਰ ਸਿੰਘ ਹੁੰਦਲ, ਗੁਰਪ੍ਰੀਤ ਸਿੰਘ, ਕਾਕਾ ਬਲਦੇਵ ਸਿੰਘ ਕਾਲਾ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਗਰੇਵਾਲ, ਸੁਖਦੇਵ ਸਿੰਘ ਭੁੱਟਾ, ਵੀ. ਕੇ. ਖੁਰਾਣਾ, ਹਰਦੀਪ ਸਿੰਘ ਦੀਪੀ, ਏ. ਐੱਸ. ਆਈ. ਹਰਬੰਸ ਸਿੰਘ, ਭਿੰਦਰ ਪਨੇਸਰ, ਤੇਜਾ ਸਿੰਘ ਬਿੱਲੂ, ਪ੍ਰਧਾਨ ਨਿਰਮਲ ਸਿੰਘ ਨਿੰਮ੍ਹਾ, ਭਜਨ ਸਿੰਘ ਪੱਪੂ, ਬਲਵੀਰ ਸਿੰਘ ਗਰੇਵਾਲ, ਗੁਰਮੀਤ ਸਿੰਘ ਉਮੇਦਪੁਰ ਪੱਪੂ, ਮਿਸਤਰੀ ਸੁੱਖੀ ਕੇਵਲ, ਦਵਿੰਦਰ ਸਿੰਘ ਗੋਗੀ, ਅਮਨਦੀਪ ਸਿੰਘ ਨੰਬਰਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਕੌਂਸਲਰ ਕਾਲੀਰਾਓ ਯਾਦੂ ਦੀ ਅਗਵਾਈ ਵਿਚ ਅਕਾਲੀ ਦਲ ਵਿਚ ਹੋਇਆ ਸ਼ਾਮਿਲ ਅਗਲੀ ਖ਼ਬਰ 100 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।