19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪ੍ਰਾਇਮਰੀ ਸਕੂਲ ਜਰਖੜ ਦੇ ਸਰਬੋਤਮ ਵਿਦਿਆਰਥੀ ਸਾਈਕਲ ਅਤੇ ਟਰਾਫ਼ੀਆਂ ਨਾਲ ਸਨਮਾਨਿਤ

ਅਜੀਤ ਡੈਸਕ 02-04-2026

ਜਰਖੜ ਸਕੂਲ ਨੇ ਖੇਡਾਂ ਅਤੇ ਸਿੱਖਿਆ ਵਿਚ ਪੰਜਾਬ ਪੱਧਰ 'ਤੇ ਮੱਲਾਂ ਮਾਰੀਆਂ-ਸੰਧੂ/ਜਰਖੜ
ਡੇਹਲੋਂ, 1 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਪ੍ਰਾਇਮਰੀ ਸਕੂਲ ਜਰਖੜ ਵਿਖੇ ਸਲਾਨਾ ਸਮਾਗਮ ਦੌਰਾਨ ਅੱਵਲ ਵਿਦਿਆਰਥੀਆਂ ਨੂੰ ਸਾਈਕਲ ਅਤੇ ਯਾਦਗਾਰੀ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ ਬੀ. ਪੀ. ਓ. ਡੇਹਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ | ਸਕੂਲ ਦੀ ਮੁੱਖ ਅਧਿਆਪਕਾ ਸੁਖਦੀਪ ਕੌਰ ਅਤੇ ਜਸਵਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ 'ਜੀ ਆਇਆ' ਆਖਿਆ ਅਤੇ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਅਤੇ ਸਿੱਖਿਆ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ | ਇਸ ਬੀ. ਪੀ. ਓ. ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਜਰਖੜ ਸਕੂਲ ਨੇ ਖੇਡਾਂ ਤੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਪੱਧਰ 'ਤੇ ਵੱਡੀਆਂ ਮੱਲ੍ਹਾਂ ਮਾਰੀਆਂ ਹਨ | ਉਨ੍ਹਾਂ ਨੇ ਜਿੱਥੇ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਵਧਾਈ ਦਿੱਤੀ, ਉੱਥੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਸਕੂਲ ਦੀ ਸਰਵੋਤਮ ਵਿਦਿਆਰਥਣ ਨਵਜੋਤ ਕੌਰ, ਜਿਸ ਨੇ ਤੀਸਰੀ ਕਲਾਸ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਨੂੰ ਜਰਖੜ ਅਕੈਡਮੀ ਵਲੋਂ ਸਾਈਕਲ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਸਟਾਫ਼ ਵਾਸਤੇ 5100 ਦੇ ਵਿੱਤੀ ਸਹਾਇਤਾ ਦਿੱਤੀ | ਇਸ ਮੌਕੇ ਪਹਿਲੀ ਵਿਚ ਪਹਿਲਾ ਸਥਾਨ ਅਸ਼ਮੀਤ ਕੌਰ, ਦੂਜਾ ਸਥਾਨ ਹਰਨੂਰਜੀਤ ਸਿੰਘ, ਤੀਜਾ ਸਥਾਨ ਮਨਪ੍ਰੀਤ ਕੌਰ, ਜਮਾਤ ਦੂਜੀ ਵਿਚ ਪਹਿਲਾ ਸਥਾਨ ਪਰਨੀਤ ਕੌਰ, ਦੂਜਾ ਸਥਾਨ ਹਰਸ਼ਦੀਪ ਕੌਰ, ਤੀਜਾ ਸਥਾਨ ਰਾਧਾ, ਜਮਾਤ ਤੀਸਰੀ ਵਿਚ ਪਹਿਲਾ ਸਥਾਨ ਨਵਜੋਤ ਕੌਰ, ਦੂਜਾ ਸਥਾਨ ਵਰਲੀਨ ਕੌਰ, ਤੀਜਾ ਗੁਰਕੀਰਤ ਸਿੰਘ, ਚੌਥੀ ਕਲਾਸ ਵਿਚ ਪਹਿਲਾ ਸਥਾਨ ਨਿਸ਼ਾਨ ਸਿੰਘ, ਦੂਜਾ ਗੁਰਪ੍ਰੀਤ ਸਿੰਘ, ਤੀਜਾ ਸੁਖਪ੍ਰੀਤ ਕੌਰ, ਜਮਾਤ ਪੰਜਵੀਂ ਵਿਚ ਪਹਿਲਾ ਸਥਾਨ ਬਲਵਿੰਦਰ ਸਿੰਘ , ਦੂਜਾ ਸਥਾਨ ਹਰਸੀਰਤ ਕੌਰ, ਤੀਜਾ ਸਥਾਨ ਹਰਜੋਤ ਸਿੰਘ ਅਤੇ ਸੰਜੇ ਕੁਮਾਰ ਨੇ ਸਾਂਝੇ ਤੌਰ 'ਤੇ ਹਾਸਿਲ ਕੀਤਾ | ਸਾਰੇ ਬੱਚਿਆਂ ਨੂੰ ਯਾਦਗਾਰੀ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮੇਂ ਇੰਦਰਜੀਤ ਕੌਰ ਐੱਚ. ਟੀ. ਸੀ. ਘਵੱਦੀ, ਕੋਆਰਡੀਨੇਟਰ ਮਨਪ੍ਰੀਤ ਸਿੰਘ, ਸਰਪੰਚ ਸੰਦੀਪ ਸਿੰਘ ਜਰਖੜ, ਪ੍ਰੀਤਮਹਿੰਦਰ ਸਿੰਘ ਨਿੱਪੀ, ਤਪਿੰਦਰ ਸਿੰਘ ਗੋਗਾ, ਜੰਗ ਸਿੰਘ, ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ ਘਵੱਦੀ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਕੌਰ ਗਰੇਵਾਲ, ਅਜੈ ਕੁਮਾਰ ਅਤੇ ਹੋਰ ਸਕੂਲ ਦਾ ਸਮੂਹ ਸਟਾਫ਼ ਬੱਚਿਆਂ ਦੇ ਮਾਪੇ ਹਾਜ਼ਰ ਸਨ | ਇਸ ਮੌਕੇ ਪ੍ਰਾਇਮਰੀ ਸਕੂਲ ਜਰਖੜ ਦੇ ਬੱਚਿਆਂ ਨੇ ਵੱਖ-ਵੱਖ ਸਭਿਆਚਾਰ ਗੀਤਾਂ 'ਤੇ ਕੋਰਿਓਗ੍ਰਾਫੀ ਕਰ ਕੇ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ | ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਅਗਲੇ ਵਰ੍ਹੇ ਪ੍ਰਾਇਮਰੀ ਸਕੂਲ ਜਰਖੜ ਦੇ ਸਰਵੋਤਮ ਮੁੰਡੇ ਅਤੇ ਕੁੜੀਆਂ ਨੂੰ ਸਾਈਕਲ ਦੇਖ ਕੇ ਸਨਮਾਨਿਆ ਜਾਵੇਗਾ |

ਪਿਛਲੀ ਖ਼ਬਰ ਪਿੰਡ ਖੇੜਾ ਵਿਖੇ ਦੁੱਧ ਦੀ ਡੇਅਰੀ ਦੇ ਗਾਹਕਾਂ ਨੂੰ ਲੈ ਕੇ ਹੋਈ ਜੰਮ ਕੇ ਲੜਾਈ, ਕਈ ਜ਼ਖ਼ਮੀ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ 4 ਸਾਲਾਂ ਵਿੱਚ ਪੂਰਾ ਕੀਤਾ -ਵਿਧਾਇਕ ਗਿਆਸਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।