• ਪਿੰਡ ਬਿਲਾਸਪੁਰ ਵਿਖੇ ਸੜਕ ਦਾ ਕੀਤਾ ਉਦਘਾਟਨ
ਰਾੜਾ ਸਾਹਿਬ, 1 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਬਿਲਾਸਪੁਰ ਵਿਖੇ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨਵੀਆਂ ਬਣਾਈਆਂ ਜਾ ਰਹੀਆਂ ਸੜਕਾਂ ਉਦਘਾਟਨ ਕਰਦਿਆਂ ਕਿਹਾ ਕਿ ਹਲਕਾ ਪਾਇਲ ਦੇ ਪਿੰਡਾਂ ਨੂੰ ਜਾਂਦੀਆਂ ਸਾਰੀਆਂ ਲਿੰਕ ਸੜਕਾਂ ਨਵੀਆਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪਿੰਡਾਂ ਅੰਦਰ ਵਿਕਾਸ ਕਾਰਜ ਵੱਡੀ ਪੱਧਰ 'ਤੇ ਕਰਵਾਏ ਜਾ ਰਹੇ ਹਨ ,ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਚੋਣਾਂ ਦੌਰਾਨ ਜੋ ਲੋਕਾਂ ਨਾਲ ਵਾਅਦੇ ਕੀਤਾ ਸਨ ਉਨ੍ਹਾਂ ਸਾਰਿਆਂ ਨੰ 4 ਸਾਲਾਂ ਵਿੱਚ ਹੀ ਪੂਰਾ ਕਰ ਦਿੱਤਾ ਹੈ, ਜਿਸ ਕਰਕੇ ਅੱਜ ਸੂਬੇ ਦਾ ਹਰ ਵਰਗ ਸਰਕਾਰ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ | ਇਸ ਮੌਕੇ ਸਰਪੰਚ ਰਣਜੀਤ ਸਿੰਘ ਬਿੱਲੂ, ਸਰਬਜੀਤ ਸਿੰਘ ਬਲਾਕ ਪ੍ਰਧਾਨ, ਨਿਰਮਲ ਸਿੰਘ ਬਲਾਕ ਪ੍ਰਧਾਨ, ਬਲਵੀਰ ਸਿੰਘ ਫ਼ੌਜੀ, ਗੁਰਪਾਲ ਸਿੰਘ ਪ੍ਰਧਾਨ ਬਿਲਾਸਪੁਰ, ਮਨਦੀਪ ਸਿੰਘ ਮੀਤੂ ਲਾਪਰਾਂ, ਅੰਮਿ੍ਤ ਕੌਰ ਲਾਪਰਾਂ ਮਹਿਲਾ ਵਿੰਗ ਬਲਾਕ ਪ੍ਰਧਾਨ, ਪਰਮਜੀਤ ਸਿੰਘ ਪੰਚ ਬਿਲਾਸਪੁਰ, ਬਲਵੀਰ ਕੌਰ ਪੰਚ ਬਿਲਾਸਪੁਰ, ਬਲਜੀਤ ਸਿੰਘ ਪੰਚ ਜਹਾਂਗੀਰ , ਮੰਗਤ ਰਾਮ, ਕਰਤਾਰ ਸਿੰਘ ਬਿਲਾਸਪੁਰ , ਸਰਪੰਚ ਦਵਿੰਦਰ ਸਿੰਘ ਝਾਬੇਵਾਲ, ਮਾ. ਲਖਵੀਰ ਸਿੰਘ ਲਾਪਰਾਂ, ਬਿੰਦੀ ਬਿਲਾਸਪੁਰ, ਪੀ. ਡਬਲਿਯੂ ਡੀ. ਦੇ ਐਸ. ਡੀ. ਓ. ਬਚਿੱਤਰ ਸਿੰਘ ਆਦਿ ਸਨ |
ਪੰਜਾਬ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ 4 ਸਾਲਾਂ ਵਿੱਚ ਪੂਰਾ ਕੀਤਾ -ਵਿਧਾਇਕ ਗਿਆਸਪੁਰਾ
ਅਜੀਤ ਡੈਸਕ
02-04-2026