'ਜ਼ਫ਼ਰ' ਲਾਲ ਫਿਰੋਜ਼ਪੁਰੀ, ਬੁੱਟਰ, ਗਰੇਵਾਲ, ਹਾਂਸ, ਪੰਛੀ ਅਤੇ ਰਾਮਪੁਰੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ
ਖੰਨਾ, 1 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨੀਂ ਪੰਜਾਬੀ ਸਾਹਿਤ ਸਾਂਝੀ ਸੱਥ ਖੰਨਾ ਵੱਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਗ਼ਜ਼ਲਗੋ ਡਾ. ਹਰਜਿੰਦਰ ਸਿੰਘ ਲਾਲ ਫਿਰੋਜਪੁਰੀ ਵੱਲੋਂ ਸਮ੍ਹਾਂ ਰੌਸ਼ਨ ਕਰਕੇ ਕੀਤੀ ਗਈ | ਇਸ ਮੌਕੇ ਉਨ੍ਹਾਂ ਦਾ ਸਾਥ ਮੌਕੇ ਮੌਜੂਦ ਸਾਰੇ ਪ੍ਰਮੁੱਖ ਸਾਹਿਤਕਾਰਾਂ ਨੇ ਦਿੱਤਾ | ਸਮਾਗਮ ਦੀ ਸ਼ੁਰੂਆਤ ਰਾਜੂ ਭਾਈ ਨੇ ਸਰਸਵਤੀ ਦੀ ਬੰਦਨਾਂ ਗਾ ਕੇ ਕੀਤੀ | ਸੁਖਵਿੰਦਰ ਸਿੰਘ ਬਿੱਟੂ ਖੰਨੇਵਾਲਾ, ਮਨਜੀਤ ਸਿੰਘ ਧੰਜਲ, ਨਰਿੰਦਰ ਮਣਕੂ, ਬਾਵਾਂ ਹੋਲੀਆਂ, ਨੇਤਰ ਸਿੰਘ ਨੇਤਰ, ਪਵਨੀਕ ਨਾਰੰਗ , ਸੁਖਬੀਰ ਸਿੰਘ ਕੁਲਾਰ, ਗੁਰਵਿੰਦਰ ਸੰਧੂ ਕੋਟਲਾ ਅਜਨੇਰ, ਬਲਵੰਤ ਸਿੰਘ ਵਿਰਕ, ਰਜਿੰਦਰ ਕੌਰ ਪੰਨੂ, ਜਗਬੀਰ ਸਿੰਘ ਵਿੱਕੀ, ਹਰਜੀਤ ਸਿੰਘ ਬੈਨੀਪਾਲ ,ਇਕਬਾਲ ਸਿੰਘ ਸੈਣੀ ਰੋਪੜ, ਬੂਟਾ ਲੱਧੜ, ਪ੍ਰੋਫੈਸਰ ਲਵਪ੍ਰੀਤ ਸਿੰਘ, ਰਾਜ ਬਧੌਛੀ, ਬਲਜੀਤ ਸਿੰਘ ਲਹਿਲ, ਮਾਸਟਰ ਪ੍ਰਦੀਪ ਸਿੰਘ ਮਹਿੰਦੀਪੁਰ, ਉਪਕਾਰ ਸਿੰਘ ਦਿਆਲਪੁਰੀ, ਸਨੇਹ ਇੰਦਰ ਮੀਲੂ, ਨਰੇਸ਼ ਨਿਮਾਣਾ, ਹਰਨਾਮ ਸਿੰਘ ਡੱਲਾ, ਪਰਮਜੀਤ ਸਿੰਘ ਮੁੰਡੀਆਂ, ਦੀਪ ਦਿਲਬਰ, ਪਿੰਕੀ ਗਗੜੇ ਵਾਲਾ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ, ਸਤਵੰਤ ਕੌਰ ਸੁੱਖੀ ਭਾਦਲਾ, ਲਖਬੀਰ ਸਿੰਘ ਲੱਭਾ, ਮਾਸਟਰ ਕਿਰਪਾਲ ਸਿੰਘ ਘੁੰਡਾਣੀ, ਗੀਤ ਗੁਰਜੀਤ, ਨਿਰਭੈਹ ਕੌਰ, ਮਨਦੀਪ ਸਿੰਘ ਮਾਣਕੀ, ਅੰਜੂ ਅਮਨਦੀਪ ਕੌਰ ਗਰੋਵਰ, ਡਾ. ਰਾਜਪ੍ਰੀਤ ਕੌਰ ਬੈਨੀਪਾਲ ਮੁੱਖੀ ਪੰਜਾਬੀ ਵਿਭਾਗ ਏ. ਐਸ. ਕਾਲਜ ਖੰਨਾ ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ | ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਮੁਖੀ ਜਸਵੰਤ ਸਿੰਘ ਜਫ਼ਰ, ਲਾਲ ਫਿਰੋਜਪੁਰੀ, ਜਤਿੰਦਰ ਹਾਂਸ, ਬਲਵਿੰਦਰ ਸਿੰਘ ਗਰੇਵਾਲ, ਸੁਰਿੰਦਰ ਰਾਮਪੁਰੀ, ਸਰਦਾਰ ਪੰਛੀ, ਕਿਰਨਦੀਪ ਸਿੰਘ ਕੁਲਾਰ, ਦਰਸ਼ਨ ਸਿੰਘ ਬੁੱਟਰ ਅਤੇ ਅਵਤਾਰ ਸਿੰਘ ਉਟਾਲਾਂ ਆਦਿ ਸ਼ਾਮਿਲ ਸਨ | ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੂੰ ਹੱਲਾਸ਼ੇਰੀ ਦੇ ਕੇ ਸਮਾਗਮ ਕਰਵਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵਾਲੇ ਕੇਂਦਰੀ ਲਿਖਾਰੀ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਸੱਥ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਇਸ ਸਲਾਨਾ ਸਾਹਿਤਕ ਸਮਾਗਮ ਵਿੱਚ ਡਾ. ਗੁਰਚਰਨ ਕੌਰ ਕੋਚਰ ਅਤੇ ਹਰਮੀਤ ਵਿਦਿਆਰਥੀ ਨੂੰ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਪ੍ਰਧਾਨ ਕਿਰਨਦੀਪ ਸਿੰਘ ਕੁਲਾਰ ਸਮੂਹ ਪ੍ਰਧਾਨਗੀ ਮੰਡਲ ਵੱਲੋਂ ਸਨਮਾਨ ਕੀਤਾ ਗਿਆ | ਦੋਵੇਂ ਸਨਮਾਨਿਤ ਸ਼ਖ਼ਸੀਅਤਾਂ ਵੱਲੋਂ ਆਪਣੇ ਸਾਹਿਤਕ ਸਫਰ ਵਾਰੇ, ਵਿੱਦਿਅਕ ਯੋਗਤਾ ਵਾਰੇ ਅਤੇ ਸਾਹਿਤ ਖੇਤਰ ਵਿੱਚੋਂ ਮਿਲੇ ਮਾਣ ਸਨਮਾਨਾ ਵਾਰੇ ਆਪਣੀ ਜਵਾਨੀ ਬਿਆਨ ਕੀਤਾ | ਅਖੀਰ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬ ਵਿੱਚ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਪੰਜਾਬੀ ਭਾਸ਼ਾ ਲਈ, ਲਾਇਬਰੇਰੀਆਂ ਅਤੇ ਸਾਹਿਤ ਸਭਾਵਾਂ ਲਈ ਕਾਰਜਾਂ ਪ੍ਰਤੀ ਦੱਸਿਆ | ਉਹਨਾਂ ਕਿਹਾ ਕਿ ਖੰਨਾ ਸ਼ਹਿਰ ਵਿੱਚ ਸਾਹਿਤਕ ਸਰਗਰਮੀਆਂ ਪਿਛਲੇ ਲੰਮੇ ਸਮੇਂ ਤੋਂ ਬੰਦ ਸਨ | ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਖੰਨਾ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾ ਕੇ ਮਹੀਨਾਵਾਰ ਸਾਹਿਤਿਕ ਮੀਟਿੰਗਾਂ ਕਰਨੀਆਂ ਇੱਕ ਨਿਵੇਕਲਾ ਉੱਦਮ ਹੈ | ਇਸ ਕਾਰਜ ਲਈ ਮੈਂ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਰਜਿ ਖੰਨਾ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੰਦਾ ਹਾਂ |ਕਹਾਣੀਕਾਰ ਜਤਿੰਦਰ ਹਾਂਸ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਉਰਦੂ ਦੇ ਮਸ਼ਹੂਰ ਗ਼ਜ਼ਲਗੋ ਸਰਦਾਰ ਪੰਛੀ ਅਤੇ ਉੱਘੇ ਕਾਰੋਬਾਰੀ ਸੁਭਾਸ਼ ਬਾਜ਼ਾਜ ਹੋਰਾਂ ਵੱਲੋਂ ਆਪਣੇ ਸੰਖੇਪ ਅਤੇ ਪ੍ਰਭਾਵਸ਼ਾਲੀ ਭਾਸ਼ਣ ਨਾਲ ਹਾਜ਼ਰੀਨਾਂ ਨੂੰ ਕੀਲ ਕੇ ਬਿਠਾਈ ਰੱਖਿਆ | ਇਸ ਸਮਾਗਮ ਦੀ ਕਾਰਵਾਈ ਗੁਰੀ ਤੁਰਮਰੀ ਵੱਲੋਂ ਚਲਾਈ ਗਈ ਅਤੇ ਸੱਥ ਵੱਲੋਂ ਕਰਵਾਏ ਕੰਮਾਂ ਦਾ ਲੇਖਾ ਜੋਖਾ ਵੀ ਸਾਂਝਾ ਕੀਤਾ ਗਿਆ | ਆਏ ਸਾਰੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਸੱਥ ਦੇ ਪ੍ਰਧਾਨ ਕਿਰਨਦੀਪ ਸਿੰਘ ਕੁਲਾਰ ਅਤੇ ੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਵੱਲੋਂ ਕੀਤਾ ਗਿਆ |
ਪੰਜਾਬੀ ਸਾਹਿਤ ਸਾਂਝੀ ਸੱਥ ਵਲੋਂ ਦੂਜਾ ਸਾਲਾਨਾ ਸਮਾਗਮ, ਡਾ. ਗੁਰਚਰਨ ਕੌਰ ਕੋਚਰ ਤੇ ਹਰਮੀਤ ਵਿਦਿਆਰਥੀ ਸਨਮਾਨਿਤ
ਅਜੀਤ ਡੈਸਕ
02-04-2026