26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜੰਗ ਬਹਾਦਰ ਗੋਇਲ 'ਸੁਖਜੀਤ ਯਾਦਗਾਰੀ ਐਵਾਰਡ 2026' ਨਾਲ ਸਨਮਾਨਿਤ

ਅਜੀਤ ਡੈਸਕ 20-02-2026
ਸਮਰਾਲਾ, 19 ਫਰਵਰੀ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸੰਸਥਾ ਸਾਹਿਤ ਸਭਾ ਸਮਰਾਲਾ ਦੇ ਬਾਨੀ ਚੇਅਰਮੈਨ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਮਰਹੂਮ ਕਹਾਣੀਕਾਰ ਸੁਖਜੀਤ ਦੀ ਯਾਦ ਵਿਚ ਕਰਵਾਇਆ ਜਾਂਦਾ ਸਾਲਾਨਾ ਸਨਮਾਨ ਸਮਾਰੋਹ ਸਮਰਾਲਾ ਵਿਖੇ ਕਰਵਾਇਆ ਗਿਆ | ਦੂਜਾ 'ਸੁਖਜੀਤ ਯਾਦਗਾਰੀ ਐਵਾਰਡ 2026' ਉੱਘੇ ਲੇਖਕ ਅਤੇ ਅਨੁਵਾਦਕ ਜੰਗ ਬਹਾਦਰ ਗੋਇਲ (ਸਾਬਕਾ ਆਈ. ਏ. ਐੈੱਸ.) ਨੂੰ ਪ੍ਰਦਾਨ ਕੀਤਾ ਗਿਆ, ਜਿਸ ਵਿਚ ਸਨਮਾਨ-ਪੱਤਰ, ਲੋਈ, ਸਨਮਾਨ ਨਿਸ਼ਾਨੀ, ਕਿਤਾਬਾਂ ਦਾ ਸੈੈੱਟ ਅਤੇ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸ਼ਾਮਲ ਸੀ | ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਵੀ ਪ੍ਰੋ. ਗੁਰਭਜਨ ਗਿੱਲ ਨੇ ਕੀਤੀ | ਕਹਾਣੀਕਾਰ ਅਮਨ ਸਮਰਾਲਾ ਨੇ ਸੁਖਜੀਤ ਦੀ ਇਕ ਕਵਿਤਾ 'ਮੰਗਲਾਚਰਣ', ਸੰਦੀਪ ਸਮਰਾਲਾ, ਦੀਪ ਦਿਲਬਰ ਦੀ ਇਕ ਇਕ ਕਵਿਤਾ ਨਾਲ ਪ੍ਰੋਗਰਾਮ ਸ਼ੁਰੂ ਹੋਇਆ | ਸਨਮਾਨ ਸਮਾਰੋਹ ਵਿਚ ਇਕ ਵਿਸ਼ੇਸ਼ ਸਨਮਾਨ ਮੋਹਿਤ ਕੁੰਦਰਾ (ਸੋਨੂੰ) ਪ੍ਰਧਾਨ ਨਗਰ ਕੌਂਸਲ ਮਾਛੀਵਾੜਾ ਸਾਹਿਬ ਦਾ ਵੀ ਕੀਤਾ ਗਿਆ | ਉਨ੍ਹਾਂ ਦੇ ਵਿਦੇਸ਼ ਗਏ ਹੋਣ ਕਾਰਨ ਇਹ ਸਨਮਾਨ ਪੱਤਰਕਾਰ ਅੰਮਿ੍ਤਪਾਲ ਵਲੋਂ ਹਾਸਲ ਕੀਤਾ ਗਿਆ | ਜੰਗ ਬਹਾਦਰ ਗੋਇਲ ਨੇ ਕਿਹਾ ਕਿ ਸੁਖਜੀਤ ਵਰਗੀ ਨਿਧੜਕ ਅਤੇ ਬੇਬਾਕ ਸ਼ਖ਼ਸੀਅਤ ਦੇ ਨਾਮ ਵਾਲਾ ਸਨਮਾਨ ਹਾਸਲ ਕਰਨ ਨਾਲ ਜਿੱਥੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ | ਪ੍ਰਧਾਨ ਮੋਹਿਤ ਕੁੰਦਰਾ ਅਤੇ ਨਗਰ ਕੌਂਸਲ ਮਾਛੀਵਾੜਾ ਸਾਹਿਬ ਦਾ ਮਿੱਤਰ ਪਿਆਰੇ ਨੂੰ 'ਸੁਖਜੀਤ ਸ਼ਬਦ ਲਾਇਬ੍ਰੇਰੀ' ਉੱਪਰ ਸਾਢੇ 12 ਲੱਖ ਰੁਪਏ ਲਾ ਕੇ ਸ਼ਾਨਦਾਰ ਅਤੇ ਖ਼ੂਬਸੂਰਤ ਲਾਇਬ੍ਰੇਰੀ ਤਿਆਰ ਕਰਨ ਲਈ ਧੰਨਵਾਦ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਸੁਖਜੀਤ ਦੁਬਾਰਾ ਲਿਖੇ ਸਵੈ-ਬਿਰਤਾਂਤ ਦੀ ਕਿਤਾਬ 'ਮੈਂ ਜੈਸਾ ਹੂੰ ਮੈਂ ਵੈਸਾ ਕਿਉਂ ਹੂੰ' ਦਾ ਜੰਗ ਬਹਾਦਰ ਗੋਇਲ ਦੁਬਾਰਾ ਕੀਤਾ ਹਿੰਦੀ ਅਨੁਵਾਦ ਅਤੇ 'ਸੁਖਜੀਤ ਦੀਆਂ ਚੋਣਵੀਂਆਂ ਕਹਾਣੀਆਂ' ਸੰਪਾਦਕ ਜਪਜੀ, ਕਿਤਾਬਾਂ ਵੀ ਲੋਕ-ਅਰਪਣ ਕੀਤੀਆਂ ਗਈਆਂ | ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਗੁਰਭਜਨ ਗਿੱਲ ਨੇ ਗੋਇਲ ਅਤੇ ਮੋਹਿਤ ਕੁੰਦਰਾ ਨੂੰ ਵਧਾਈ ਦਿੱਤੀ | ਅਖੀਰ ਵਿਚ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਨੇ ਬੁੱਧੀਜੀਵੀਆਂ ਦਾ ਸਮਾਗਮ ਵਿਚ ਸ਼ਾਮਲ ਹੋਣ 'ਤੇ ਧੰਨਵਾਦ ਕੀਤਾ | ਸਮਾਗਮ ਵਿਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਮੁਖ਼ਤਿਆਰ ਸਿੰਘ, ਸੁਰਿੰਦਰ ਰਾਮਪੁਰੀ, ਜਤਿੰਦਰ ਹਾਂਸ, ਮਨਦੀਪ ਡਡਿਆਣਾ, ਨਾਟਕਕਾਰ ਰਾਜਵਿੰਦਰ ਸਮਰਾਲਾ, ਸ਼ੋ੍ਰਮਣੀ ਬਾਲ ਸਾਹਿੱਤਕਾਰ ਕਮਲਜੀਤ ਨੀਲੋਂ, ਮਾ.ਪੁਖਰਾਜ ਸਿੰਘ, ਦਮਨਜੀਤ ਸਿੰਘ ਕੰਗ, ਗੁਰਦੀਪ ਮਹੌਣ, ਕੁਲਦੀਪ ਗਿੱਲ ਕੈਨੇਡਾ, ਐਡਵੋਕੇਟ ਪਰਮਜੀਤ ਖੰਨਾ, ਡਾ. ਸੁਖਪਾਲ ਸਮਰਾਲਾ, ਪ੍ਰੋ.ਰਮਨਦੀਪ ਕੌਰ, ਜਤਿੰਦਰ ਕੌਰ ਬੁਆਲ, ਸੁਰਜੀਤ ਸੁਮਨ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਸੰਤੋਖ ਸਿੰਘ ਕੋਟਾਲਾ, ਮਨਜੀਤ ਘਣਗਸ, ਜੈਨਿੰਦਰ ਚੌਹਾਨ, ਅਨਿਲ ਫ਼ਤਿਹਗੜ੍ਹ ਜੱਟਾਂ, ਗੁਰਨਾਮ ਸਿੰਘ ਬਿਜਲੀ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਕਲਗ਼ੀਧਰ ਸਕੂਲ ਦੁੱਗਰੀ ਵਿਖੇ ਅੱਗ ਸੁਰੱਖਿਆ ਮੌਕ ਡਰਿੱਲ ਸੰਬੰਧੀ ਕਰਵਾਇਆ ਪੋ੍ਰਗਰਾਮ ਅਗਲੀ ਖ਼ਬਰ ਏ. ਐਸ. ਕਾਲਜ ਫ਼ਾਰ ਵੁਮੈਨ ਖੰਨਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਰਕਾਰ ਵਲੋਂ ਕਰਵਾਏ ਜੌਬ ਫੇਅਰ 'ਚ ਭਾਗ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।