16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਦ ਫੇਅਰਵੈੱਲ ਬੈਸ਼' ਕਰਵਾਇਆ

ਅਜੀਤ ਡੈਸਕ 19-02-2026
ਸਾਹਨੇਵਾਲ, 18 ਫਰਵਰੀ (ਹਨੀ ਚਾਠਲੀ)- 'ਦ ਫੇਅਰਵੈੱਲ ਬੈਸ਼' ਇੱਕ ਵਿਦਾਇਗੀ ਸਮਾਰੋਹ ਨਹੀਂ, ਸਗੋਂ ਜੀਵਨ ਦੀ ਨਵੀਂ ਸ਼ੁਰੂਆਤ ਵੱਲ ਕਦਮ ਹੈ ਦੇ ਤਹਿਤ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ, ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਦੁਆਰਾ ਰਿਬਨ ਕੱਟ ਕੇ ਨਿੱਘੇ ਸਵਾਗਤ ਨਾਲ ਹੋਈ | ਇਸ ਦਿਨ ਦੀਆਂ ਯਾਦਾਂ ਨੂੰ ਸੰਜੋਅ ਕੇ ਰੱਖਣ ਲਈ ਵਿਦਿਆਰਥੀਆਂ ਨੇ ਪਿ੍ੰਸੀਪਲ ਅਤੇ ਮੈਨੇਜਰ ਦੇ ਨਾਲ-ਨਾਲ ਆਪਣੇ ਹਸਤਾਖ਼ਰ ਕਰ ਕੇ ਇੱਕ ਸਾਂਝ ਦੇ ਯਾਦਗਾਰੀ ਚਿੰਨ੍ਹ ਵਜੋਂ ਸੰਭਾਲਿਆ ਵਿਦਿਆਰਥੀਆਂ ਨੂੰ ਵਿਸ਼ੇਸ਼ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਅ | ਸਮਾਗਮ ਦੇ ਅਖੀਰ ਵਿਚ ਮਿਸ ਫੇਅਰਵੈੱਲ ਅਰਸ਼ਨੂਰ ਕੌਰ (ਬਾਰ੍ਹਵੀਂ ਜਮਾਤ ਆਰਟਸ) ਤੇ ਮਿਸਟਰ ਫੇਅਰਵੈੱਲ ਅਨਹਦ ਸਿੰਘ ਢਿੱਲੋਂ (ਬਾਰ੍ਹਵੀਂ ਜਮਾਤ ਸਾਇੰਸ) ਨੂੰ ਤਾੜੀਆਂ ਦੀ ਗੂੰਜ ਵਿਚਕਾਰ ਬੈਜ ਤੇ ਸੈਸ਼ੇ ਨਾਲ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕਰਨ ਉਪਰੰਤ ਸੰਗਤਾਂ ਵਾਪਸ ਦੋਰਾਹਾ ਪਹੁੰਚੀਆਂ ਅਗਲੀ ਖ਼ਬਰ ਰੇਲਵੇ ਸਟੇਸ਼ਨ ਦਾ ਨਾਮ ਭਗਤ ਸੈਣ ਦੇ ਨਾਂਅ 'ਤੇ ਰੱਖਣ ਲਈ ਮੰਤਰੀ ਬਿੱਟੂ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।