16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਰੇਲਵੇ ਸਟੇਸ਼ਨ ਦਾ ਨਾਮ ਭਗਤ ਸੈਣ ਦੇ ਨਾਂਅ 'ਤੇ ਰੱਖਣ ਲਈ ਮੰਤਰੀ ਬਿੱਟੂ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 19-02-2026
ਦੋਰਾਹਾ, 18 ਫਰਵਰੀ (ਮਨਜੀਤ ਸਿੰਘ ਗਿੱਲ)-ਅੱਜ ਦੋਰਾਹਾ ਵਿਖੇ ਰੇਲਵੇ ਓਵਰ ਬਿ੍ਜ ਦਾ ਉਦਘਾਟਨ ਕਰਨ ਪੁੱਜੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਹਾਂ ਸੈਨ ਸਭਾ ਪੰਜਾਬ ਵਲੋ ਮੰਗ ਪੱਤਰ ਦਿੱਤਾ ਗਿਆ | ਕੇਂਦਰੀ ਮੰਤਰੀ ਬਿੱਟੂ ਨੂੰ ਮੰਗ ਪੱਤਰ ਸੌਂਪਦਿਆਂ ਮਹਾਂ ਸੈਨ ਸਭਾ ਪੰਜਾਬ ਰਜਿਸਟਰ ਦੇ ਪ੍ਰਧਾਨ ਪ੍ਰਤਾਪ ਸਿੰਘ ਫਿਰੋਜਪੁਰੀਆ ਪੋਲੀਟੀਕਲ ਸੈਕਟਰੀ ਰਵਿੰਦਰ ਪਾਲ ਸਿੰਘ ਰਾਣਾ ਅਤੇ ਦੋਰਾਹਾ ਤੋਂ ਗੁਰਵਿੰਦਰ ਸਿੰਘ ਗੁਰੀ ਨੌਰਾਤਾ ਸਿੰਘ ਲੁਧਿਆਣੇ ਤੋਂ ਰਮਨ ਕੁਮਾਰ ਅਤੇ ਜਸਵਿੰਦਰ ਸਿੰਘ ਬਿਲਾਸਪੁਰ ਤੋਂ ਪਿ੍ਤਪਾਲ ਸਿੰਘ ਨੇ ਵਫ਼ਦ ਦੇ ਰੂਪ ਵਿੱਚ ਅਪੀਲ ਕੀਤੀ ਕਿ ਪ੍ਰਤਾਪ ਪੁਰੇ ਪਿੰਡ ਦੇ ਰੇਲਵੇ ਸਟੇਸ਼ਨ ਦਾ ਨਾਮ ਸ਼੍ਰੋਮਣੀ ਭਗਤ ਸੈਣ ਦੇ ਨਾਮ 'ਤੇ ਰੱਖਿਆ ਜਾਵੇ | ਮੰਤਰੀ ਬਿੱਟੂ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਮੰਤਰਾਲੇ ਤੋਂ ਨਾਮ ਤਬਦੀਲੀ ਕਰਾਉਣਗੇ | ਇਸ ਸਮੇਂ ਜਰਨਲ ਸੈਕਟਰੀ ਜਸਵਿੰਦਰ ਸਿੰਘ ਰਾਏ ਲੁਧਿਆਣਾ, ਵਾਈਸ ਪ੍ਰਧਾਨ ਚਰਨਜੀਤ ਸਿੰਘ ਮੋਗਾ, ਮੀਤ ਪ੍ਰਧਾਨ ਜੰਗ ਸਿੰਘ ਪਟਿਆਲਾ, ਖਜਾਨਚੀ ਹਰਬੰਸ ਸਿੰਘ ਸਮਾਲਸਰ, ਜੋਇੰਟ ਸੈਕਟਰੀ ਗੁਰਦੀਪ ਸਿੰਘ ਮਾਨਸਾ, ਸਕੱਤਰ ਜਗਰੂਪ ਸਿੰਘ ਮਾਨਸਾ, ਜੁਇੰਟ ਸੈਕਟਰੀ ਭਾਰਤ ਭੂਸ਼ਣ ਰਾਮਪੁਰਾ ਫੂਲ, ਸਕੱਤਰ ਗੁਰਦੀਪ ਸਿੰਘ ਰਵੀ ਧੂਰੀ, ਸਕੱਤਰ ਪਿ੍ਤਪਾਲ ਸਿੰਘ ਬਿਲਾਸਪੁਰ ਹਾਜ਼ਰ ਸਨ |
ਪਿਛਲੀ ਖ਼ਬਰ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਦ ਫੇਅਰਵੈੱਲ ਬੈਸ਼' ਕਰਵਾਇਆ ਅਗਲੀ ਖ਼ਬਰ ਬੁਰਕੜਾ 'ਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਇਕਾਈ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।