16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕਰਨ ਉਪਰੰਤ ਸੰਗਤਾਂ ਵਾਪਸ ਦੋਰਾਹਾ ਪਹੁੰਚੀਆਂ

ਅਜੀਤ ਡੈਸਕ 19-02-2026
ਦੋਰਾਹਾ, 18 ਫਰਵਰੀ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਦੋਰਾਹਾ ਅਤੇ ਪਾਇਲ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਲਕੇ ਭਰ ਵਿਚੋਂ ਰਸਦਾਂ ਬਸਦਾਂ ਇਕੱਤਰ ਕਰਕੇ ਸੰਗਤਾਂ ਦੇ ਵੱਡੇ ਕਾਫ਼ਲੇ ਦੇ ਨਾਲ ਗੁਰੂ ਰਾਮਦਾਸ ਲੰਗਰ ਵਿਚ ਸੇਵਾ ਕੀਤੀ ਗਈ | ਦੋਰਾਹਾ ਵਿਖੇ ਵਾਪਸ ਪਰਤਣ 'ਤੇ ਗੱਲਬਾਤ ਕਰਦਿਆਂ ਜਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਦੀ ਸਫਲਤਾ ਲਈ ਇਲਾਕੇ ਭਰ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਬਲਜੀਤ ਸਿੰਘ ਅਰਦਾਸੀਆ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਭਗਵੰਤ ਸਿੰਘ ਧੰਗੇੜਾ, ਸਤਿੰਦਰ ਸਿੰਘ ਮੈਨੇਜਰ ਲੰਗਰ ਗੁਰਪ੍ਰੀਤ ਸਿੰਘ ਮੈਨੇਜਰ ਅਤੇ ਗੁਰਪ੍ਰੀਤ ਸਿੰਘ ਰੋਡੇ ਮੈਨੇਜਰ ਅਤੇ ਹੋਰ ਪਤਵੰਤਿਆਂ ਦੇ ਵਲੋਂ ਲੰਗਰ ਸੇਵਾ ਦੇ ਵਿੱਚ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਿਰੋਪਾ ਦੇ ਕੇ ਜੱਥੇਦਾਰ ਹਰਪਾਲ ਸਿੰਘ ਜੱਲਾ ਅਤੇ ਜਥੇਦਾਰ ਦਵਿੰਦਰ ਸਿੰਘ ਟਿੰਬਰਵਾਲ ਸਰਦਾਰ ਹਰਮਿੰਦਰ ਸਿੰਘ ਯੂ. ਐਸ. ਏ. ਦਾ ਸਨਮਾਨ ਵੀ ਕੀਤਾ | ਇਸ ਮੌਕੇ 'ਤੇ ਹਰਮਿੰਦਰ ਸਿੰਘ ਯੂ. ਐਸ. ਏ., ਅਮਰੀਕ ਸਿੰਘ ਮੰਡੇਰ ਯੂ. ਐਸ. ਏ., ਜਗਦੇਵ ਸਿੰਘ ਬੋਪਾਰਾਏ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਮਰਜੀਤ ਸਿੰਘ ਮਾਂਗੇਵਾਲ, ਜਥੇਦਾਰ ਬਹਾਦਰ ਸਿੰਘ ਰੱਬੋਂ, ਤਾਰਾ ਸਿੰਘ ਘੁਡਾਣੀ , ਸੋਹਣ ਸਿੰਘ ਭੰਗੂ ਆਸਟੇ੍ਰਲੀਆ, ਬਲਵਿੰਦਰ ਸਿੰਘ ਗਿੱਲ ਕਨੇਡਾ, ਰਘਬੀਰ ਸਿੰਘ ਆੜ੍ਹਤੀਆ ਟਿੰਬਰਵਾਲ ਜਸਵੰਤ ਸਿੰਘ, ਸਰਪੰਚ ਬੇਰਕਲਾਂ, ਸ਼ਮਿੰਦਰ ਸਿੰਘ ਸਾਬਕਾ ਸਰਪੰਚ ਤੇ ਵੱਡੀ ਗਿਣਤੀ ਵਿੱਚ ਬੀਬੀਆਂ ਸਨ |
ਪਿਛਲੀ ਖ਼ਬਰ ਟੀ. ਈ. ਟੀ. ਸ਼ਰਤ ਲਾਜ਼ਮੀ ਵਿਰੁੱਧ ਸ੍ਰੀ ਅਨੰਦਪੁਰ ਸਾਹਿਬ ਵਿਖੇ 22 ਨੂੰ ਕੀਤਾ ਜਾਵੇਗਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ-ਜ... ਅਗਲੀ ਖ਼ਬਰ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਦ ਫੇਅਰਵੈੱਲ ਬੈਸ਼' ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।