21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਵਿੱਤੀ ਸਾਖਰਤਾ ਅਤੇ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਸੰਬੰਧੀ ਵਰਕਸ਼ਾਪ ਲਗਾਈ

ਅਜੀਤ ਡੈਸਕ 18-02-2026
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਆਫ਼ ਐਜੂਕੇਸ਼ਨ, ਖੰਨਾ ਦੀ ਐਨ. ਐਸ. ਐਸ. ਇਕਾਈ ਵੱਲੋਂ ਵਿਦਿਆਰਥੀਆਂ ਵਿੱਚ ਵਿੱਤੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿੱਤੀ ਸਾਖਰਤਾ ਅਤੇ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਸਬੰਧੀ ਇਕ ਵਰਕਸ਼ਾਪ ਲਗਾਈ ਗਈ | ਇਹ ਪ੍ਰੋਗਰਾਮ ਪਿ੍ੰਸੀਪਲ ਡਾ. ਪਵਨ ਕੁਮਾਰ ਦੀ ਯੋਗ ਅਗਵਾਈ ਹੇਠ ਅਤੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਵਿਮਲ ਵਿਦੁਸ਼ੀ ਦੀ ਦੇਖਰੇਖ ਵਿੱਚ ਆਯੋਜਿਤ ਕੀਤਾ ਗਿਆ | ਇਸ ਮੌਕੇ 'ਤੇ ਭਾਰਤੀ ਪ੍ਰਤੀਭੂਤੀ ਅਤੇ ਵਿਨਿਮਯ ਬੋਰਡ (ਸੇਬੀ) ਸਮਾਰਟ ਅਤੇ ਰਾਸ਼ਟਰੀ ਵਿੱਤੀ ਸਿੱਖਿਆ ਕੇਂਦਰ (ਐਨ. ਸੀ. ਐੱਫ. ਈ) ਦੇ ਟਰੇਨਰ ਕੁਲਦੀਪ ਗਾਂਧੀ ਮੁੱਖ ਵਕਤਾ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਰਾਸ਼ਟਰੀ ਪ੍ਰਤੀਭੂਤੀ ਬਾਜ਼ਾਰ ਸੰਸਥਾਨ (ਐਨ. ਆਈ. ਐਸ. ਐੱਮ) ਦੇ ਰਿਸੋਰਸ ਪਰਸਨ ਪ੍ਰਦੀਪ ਕੁਮਾਰ ਵੀ ਹਾਜ਼ਰ ਰਹੇ | ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤ ਸਮਾਰੋਹ ਨਾਲ ਹੋਈ | ਪਿ੍ੰਸੀਪਲ ਨੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸਨਮਾਨ ਕਰਦੇ ਹੋਏ ਸੰਸਥਾ ਵਿੱਚ ਸਵਾਗਤ ਕੀਤਾ | ਆਪਣੇ ਸੰਬੋਧਨ ਵਿੱਚ ਡਾ. ਪਵਨ ਕੁਮਾਰ ਨੇ ਆਧੁਨਿਕ ਆਰਥਿਕ ਪਰੀਪੇਖ ਵਿੱਚ ਵਿੱਤੀ ਜਾਗਰੂਕਤਾ ਅਤੇ ਜ਼ਿੰਮੇਵਾਰ ਨਿਵੇਸ਼ ਦੀ ਵਧ ਰਹੀ ਮਹੱਤਤਾ ਤੇ ਪ੍ਰਕਾਸ਼ ਪਾਇਆ ਅਤੇ ਇਸ ਮਹੱਤਵਪੂਰਨ ਪ੍ਰੋਗਰਾਮ ਦੇ ਆਯੋਜਨ ਲਈ ਐਨ. ਐਸ. ਐਸ. ਇਕਾਈ ਦੇ ਯਤਨਾਂ ਦੀ ਸਰਾਹਨਾ ਕੀਤੀ | ਸੈਸ਼ਨ ਦੌਰਾਨ ਕੁਲਦੀਪ ਗਾਂਧੀ ਨੇ ਵਿੱਤੀ ਬਾਜ਼ਾਰਾਂ ਦੇ ਮੂਲ ਸਿਧਾਂਤ, ਨਿਵੇਸ਼ ਯੋਜਨਾ, ਬੱਚਤ ਦੇ ਸਾਧਨ, ਜੋਖ਼ਮ ਪ੍ਰਬੰਧਨ ਅਤੇ ਡਿਜੀਟਲ ਵਿੱਤੀ ਸੁਰੱਖਿਆ ਬਾਰੇ ਵਿਸਤਿ੍ਤ ਅਤੇ ਜਾਣਕਾਰੀ ਭਰਪੂਰ ਵਿਆਖਿਆਨ ਦਿੱਤਾ | ਉਨ੍ਹਾਂ ਨੇ ਅਨੁਸ਼ਾਸਿਤ ਬੱਚਤ, ਪ੍ਰਣਾਲੀਬੱਧ ਨਿਵੇਸ਼ ਅਤੇ ਸੁਰੱਖਿਆ ਬਾਜ਼ਾਰ ਵਿੱਚ ਸੂਝਬੂਝ ਨਾਲ ਭਾਗੀਦਾਰੀ ਦੀ ਲੋੜ 'ਤੇ ਜ਼ੋਰ ਦਿੱਤਾ | ਪ੍ਰੋਗਰਾਮ ਦੇ ਅੰਤ ਵਿੱਚ ਡਾ. ਵਿਮਲ ਵਿਦੁਸ਼ੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦੇ ਹੋਏ ਰਿਸੋਰਸ ਪਰਸਨ ਦਾ ਕੀਮਤੀ ਮਾਰਗਦਰਸ਼ਨ ਲਈ ਹਿਰਦੇ ਤੋਂ ਆਭਾਰ ਪ੍ਰਗਟ ਕੀਤਾ | ਪਿ੍ੰਸੀਪਲ ਅਤੇ ਸਟਾਫ਼ ਮੈਂਬਰਾਂ ਵੱਲੋਂ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਚਿੱਟੇ ਸਮੇਤ ਦੋਸ਼ੀ ਕਾਬੂ ਅਗਲੀ ਖ਼ਬਰ ਚੇਅਰਮੈਨ ਗੋਇਲ, ਸਜਨ ਬਾਂਸਲ ਵਲੋਂ ਮੰਡੀ ਮੁੱਲਾਂਪੁਰ ਗਊਸ਼ਾਲਾ ਰੋਡ 'ਤੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।