ਮੁੱਲਾਂਪੁਰ-ਦਾਖਾ, 17 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਵਾਤਾਵਰਨ ਦੀ ਸ਼ੁੱਧਤਾ ਅਤੇ ਪਾਣੀ ਦੀ ਸੰਭਾਲ ਲਈ ਰੁੱਖਾਂ ਦਾ ਵਿਸ਼ੇਸ਼ ਯੋਗਦਾਨ ਹੈ, ਰੁੱਖਾਂ ਦੀ ਹੋਂਦ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ ਉਨ੍ਹਾਂ ਦੀ ਸੰਭਾਲ ਲਈ ਵੀ ਯਤਨ ਕੀਤੇ ਜਾਣ | ਇਹ ਪ੍ਰਗਟਾਵਾ ਮੰਡੀ ਮੁੱਲਾਂਪੁਰ ਸ੍ਰੀ ਕਿ੍ਸ਼ਨ ਗੋਪਾਲ ਗਊਸ਼ਾਲਾ ਦੇ ਪ੍ਰਬੰਧਕੀ ਪ੍ਰਧਾਨ ਸਾਬਕਾ ਕੌਂਸਲਰ ਸਜਨ ਬਾਂਸਲ, ਸਾਬਕਾ ਚੇਅਰਮੈਨ ਸੁਰੇਸ਼ ਗੋਇਲ ਸੀ.ਏ ਵਲੋਂ ਹਰਿਆਵਲ ਨੂੰ ਬੜਾਵਾ ਦੇਣ ਦੇ ਮੰਤਵ ਨਾਲ ਬੂਟੇ ਲਾਉਣ ਸਮੇਂ ਕੀਤਾ | ਸਜਨ ਬਾਂਸਲ ਨੇ ਦੱਸਿਆ ਕਿ ਸ਼ਮਸ਼ਾਨਘਾਟ ਨੇੜੇ ਜਾਂ ਹੋਰ ਸਾਂਝੀਆਂ ਖਾਲੀ ਥਾਵਾਂ 'ਤੇ ਬੂਟੇ ਲਾਉਣ ਦੀ ਲਹਿਰ ਬਣਾਈ ਜਾਵੇਗੀ ਤਾਂ ਜੋ ਦਰੱਖ਼ਤ ਉਗਾਉਣ ਲਈ ਯੋਗਦਾਨ ਪਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਹਰ ਪਾਸੇ ਫੈਲੇ ਪ੍ਰਦੂਸ਼ਣ ਨੇ ਆਮ ਆਦਮੀ ਦਾ ਜੀਣਾ ਮੁਹਾਲ ਕੀਤਾ ਪਿਆ, ਸ਼ਹਿਰ 'ਚ ਸੀਵਰੇਜ ਅਤੇ ਸਨਅਤਾਂ ਦਾ ਗੰਧਲਾ ਪਾਣੀ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਰਿਹਾ | ਸਜਨ ਬਾਂਸਲ ਨੇ ਦੱਸਿਆ ਕਿ ਸਾਡੀ ਟੀਮ ਵਲੋਂ ਬੂਟੇ ਲਾਉਣ ਦੇ ਨਾਲ ਇੰਨ੍ਹਾਂ ਪੌਦਿਆਂ ਦੀ ਪੂਰੀ ਦੇਖ-ਰੇਖ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦਾ ਸੁਚੇਤ ਵਿਅਕਤੀ ਜੇਕਰ ਆਪੋ-ਆਪਣੇ ਢੰਗ ਨਾਲ ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਤਤਪਰ ਹੋ ਗਿਆ ਤਾਂ ਜਲਦੀ ਹੀ ਹਰਿਆਵਲ ਛੱਤਰੀ ਖੜ੍ਹੀ ਹੋ ਜਾਵੇਗੀ | ਬੂਟੇ ਲਗਾਉਣ ਸਮੇਂ ਨਿਤਿਨ ਬਾਂਸਲ, ਪ੍ਰਦੀਪ ਸ਼ਰਮਾ, ਸ਼ਾਮ ਲਾਲ, ਨਿਸ਼ਾਂਤ ਅਰੋੜਾ, ਵਰੁਣ ਕਾਂਸਲ, ਗੁਲਸ਼ਨ, ਮੁਕੇਸ਼, ਸ਼ਿਵਾ ਚੌਧਰੀ, ਜੋਗਿੰਦਰ ਸਿੰਘ, ਰਾਜੀਵ ਮਲਹੋਤਰਾ, ਜਗਜੀਤ ਸੇਠੀ, ਹੋਰ ਮੌਜੂਦ ਸਨ |