ਮਲੌਦ, 17 ਫਰਵਰੀ (ਕੁਲਵਿੰਦਰ ਸਿੰਘ)- ਪੰਜਾਬ ਸਰਕਾਰ ਦੁਆਰਾ ਚਲਾਏ ਗਏ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਅਤੇ ਜ਼ਿਲ੍ਹਾ ਪੁਲਿਸ ਮੁਖੀ ਖੰਨਾ ਦੀਆਂ ਹਦਾਇਤਾਂ 'ਤੇ ਪੁਲਿਸ ਥਾਣਾ ਮਲੌਦ ਦੀ ਪਾਰਟੀ ਵਲੋਂ ਚਿੱਟੇ ਸਮੇਤ ਦੋਸ਼ੀ ਨੂੰ ਕਾਬੂ ਕੀਤਾ ਗਿਆ | ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਦੋਸੀ ਗਗਨਦੀਪ ਸਿੰਘ ਵਾਸੀ ਬੇਰ ਨੂੰ 10 ਗਰਾਮ ਚਿੱਟੇ ਸਮੇਤ ਫੜੇ ਗਏ ਵਿਅਕਤੀ ਖ਼ਿਲਾਫ਼ ਮੁਕੱਦਮਾ ਨੰਬਰ 32 ਅਧੀਨ ਧਾਰਾ 21/61/85 ਐਨ. ਡੀ. ਪੀ. ਐਸ (ਐਕਟ) ਰਾਹੀਂ ਕੇਸ ਦਰਜ ਕੀਤਾ ਗਿਆ ਹੈ | ਇਸ ਮੌਕੇ ਥਾਣੇਦਾਰ ਜਗਤਾਰ ਸਿੰਘ, ਮੁਨਸ਼ੀ ਹਰਮਿੰਦਰ ਸਿੰਘ, ਜਗਜੀਤ ਸਿੰਘ ਜੱਗੀ ਆਦਿ ਹਾਜ਼ਰ ਸਨ |