ਕੁਹਾੜਾ, 29 ਜਨਵਰੀ (ਸੰਦੀਪ ਸਿੰਘ ਕੁਹਾੜਾ)-ਡਾ. ਸੋਨਪ੍ਰੀਤ ਸਿੰਘ ਗਰੇਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਕੂੰਮਕਲਾਂ (ਪੰਜਾਬੀ ਲੇਖਕ) ਦਾ ਸੰਖੇਪ ਬਿਮਾਰੀ ਪਿੱਛੋਂ ਸਵਰਗਵਾਸ ਹੋ ਗਿਆ | ਸਵ. ਬਲਵਿੰਦਰ ਸਿੰਘ ਕੂੰਮਕਲਾਂ ਵਲੋਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸੱਤ ਪੁਸਤਕਾਂ ਜੀਤ ਨਾਵਲ, ਬੰਦਾ ਸਿੰਘ ਦਾ ਦੁਖਾਂਤ ਨਾਟਕ, ਕਬਰ ਨਾਵਲ, ਜੋ ਤਿਸ ਭਾਵੈ ਨਾਵਲ, ਇਕਨਾ ਇਹੋ ਲਿਖਿਆ ਨਾਟਕ, ਉਹ ਤੇ ਮੈਂ ਕਹਾਣੀਆਂ, ਤੇਰੇ ਇਸ਼ਕ ਨਚਾਇਆ, ਇਕਾਂਗੀ ਸੰਗ੍ਰਹਿ ਸ਼ਾਮਿਲ ਹਨ | ਸਵ. ਬਲਵਿੰਦਰ ਸਿੰਘ ਦਾ ਅੰਤਿਮ ਸਸਕਾਰ ਕੁਹਾੜਾ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ | ਇਸ ਸਮੇਂ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਵਲੋਂ ਉਨ੍ਹਾਂ ਦੀ ਮਿ੍ਤਕ ਦੇਹ 'ਤੇ ਲੋਈ ਭੇਂਟ ਕੀਤੀ ਗਈ | ਇਸ ਮੌਕੇ ਤੇਲੂ ਰਾਮ ਕੁਹਾੜਾ, ਬਾਬਾ ਚਰਨ ਸਿੰਘ, ਮਾ. ਗੁਰਦੀਪ ਸਿੰਘ, ਸਰਪੰਚ ਰਣਧੀਰ ਸਿੰਘ, ਬਲਵੀਰ ਸਿੰਘ ਬੱਬੂ, ਬਲਰਾਜ ਸਿੰਘ, ਰਵਿੰਦਰ ਸਿੰਘ ਲੱਖੀ, ਗੁਰਪ੍ਰੀਤ ਸਿੰਘ ਬਰਾਹ, ਸਤਵੰਤ ਸਿੰਘ ਗਰਚਾ, ਅੰਮਿ੍ਤਪਾਲ ਸਿੰਘ, ਭਰਪੂਰ ਸਿੰਘ, ਅਜਮੇਰ ਸਿੰਘ ਲਾਲੀ, ਕੁਲਦੀਪ ਸਿੰਘ, ਸੁਰਜੀਤ ਸਿੰਘ, ਰਾਜਵਿੰਦਰ ਸਿੰਘ, ਗੁਰਮੁਖ ਸਿੰਘ, ਤੇਜ ਸਿੰਘ ਗਰਚਾ ਸਮੇਤ ਭਾਰੀ ਗਿਣਤੀ ਵਿਚ ਇਲਾਕਾ ਵਾਸੀਆਂ ਵਲੋਂ ਸ਼ਮੂਲੀਅਤ ਕਰ ਕੇ ਗਰੇਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |