09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨਗਰ ਕੌਂਸਲ ਦੇ ਟਰੈਕਟਰਾਂ ਵਲੋਂ ਬੇ-ਹਿਸਾਬ ਡੀਜ਼ਲ ਖਪਤ ਕਰਨ ਦੇ ਮਾਮਲੇ ਵਿਚ ਏ. ਡੀ. ਸੀ. ਅਰਬਨ ਲੁਧਿਆਣਾ 60 ਦਿਨਾਂ ਵਿਚ ਪਾਸ ਕਰੇ ਸਪੀਕਿੰਗ ਆਡਰ- ਹਾਈਕੋਰਟ

ਅਜੀਤ ਡੈਸਕ 30-01-2026
ਖੰਨਾ, 29 ਜਨਵਰੀ (ਹਰਜਿੰਦਰ ਸਿੰਘ ਲਾਲ)-ਸਥਾਨਕ ਨਗਰ ਕੌਂਸਲ ਦੇ ਦੋ ਟਰੈਕਟਰਾਂ ਵੱਲੋਂ ਕਈ ਸਾਲ ਡੀਜ਼ਲ ਦੀ ਕੀਤੀ ਬੇ-ਹਿਸਾਬ ਖਪਤ ਦੇ ਮਾਮਲੇ ਦੀ ਜਾਂਚ ਨੂੰ ਲੱਗ-ਭੱਗ ਚਾਰ ਸਾਲ ਤੋਂ ਦੱਬੀ ਬੈਠੇ ਅਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ) ਲੁਧਿਆਣਾ ਨੂੰ ਮਾਨਯੋਗ ਹਾਈਕੋਰਟ ਨੇ ਵੱਧ ਤੋਂ ਵੱਧ 60 ਦਿਨਾਂ ਵਿੱਚ ਜਾਂਚ ਮੁਕੰਮਲ ਕਰਕੇ ਸਪੀਕਿੰਗ ਆਡਰ ਪਾਸ ਕਰਨ ਦੇ ਹੁਕਮ ਦਿੱਤੇ ਹਨ¢ ਏ. ਡੀ. ਸੀ. ਅਰਬਨ ਲੁਧਿਆਣਾ ਅਨੁਸਾਰ ਵਾਰ-ਵਾਰ ਰਿਕਾਰਡ ਦੀ ਮੰਗ ਕਰਨ ਦੇ ਬਾਵਜੂਦ ਨਗਰ ਕੌਂਸਲ ਨੇ ਲੋੜੀਦਾ ਰਿਕਾਰਡ ਪੇਸ਼ ਨਹੀਂ ਕੀਤਾ, ਜਿਸ ਕਾਰਨ ਜਾਂਚ-ਪੜਤਾਲ ਨਹੀਂ ਕੀਤੀ ਜਾ ਸਕੀ¢ ਨਗਰ ਕੌਸਲ ਦੇ ਦੋ ਟਰੈਕਟਰਾਂ ਵੱਲੋਂ 1,48,290 ਲੀਟਰ ਡੀਜ਼ਲ ਦੀ ਕੀਤੀ ਖਪਤ ਦੇ ਇਸ ਮਾਮਲੇ ਨੂੰ ਅਜੈਵੀਰ ਸਿੰਘ ਅਤੇ ਗਗਨਦੀਪ ਸਿੰਘ ਰਾਹੀ ਮਾਨਯੋਗ ਹਾਈਕੋਰਟ ਵਿੱਚ ਪੇਸ਼ ਕੀਤਾ ਗਿਆ ਜਿਸ 'ਤੇ ਉਚ ਅਦਾਲਤ ਨੇ ਉਕਤ ਹੁਕਮ ਸੁਣਾਏ ਹਨ ¢ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ. ਡੀ. ਬਾਂਸਲ ਨੇ ਦੱਸਿਆ ਕਿ ਇਹ ਮਾਮਲਾ ਸਾਲ 2022 ਵਿੱਚ ਸਾਹਮਣੇ ਆਇਆ ਸੀ ਜਿਸ ਦੀ ਜਾਂਚ-ਪੜਤਾਲ ਲਈ ਉਸੇ ਸਮੇਂ ਏ. ਡੀ. ਸੀ. ਅਰਬਨ ਲੁਧਿਆਣਾ ਨੂੰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ¢ ਪ੍ਰੰਤੂ ਕਾਰਵਾਈ ਤਾਂ ਕੀ ਹੋਣੀ ਸੀ ਚਾਰ ਸਾਲ ਤੱਕ ਮਾਮਲੇ ਦੀ ਜਾਂਚ ਹੀ ਸ਼ੁਰੂ ਨਹੀਂ ਕੀਤੀ ਗਈ¢ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਂਦੀ ਤਾਂ ਨਗਰ ਕੌਂਸਲ ਦੇ ਕਈ ਅਧਿਕਾਰੀ/ਕਰਮਚਾਰੀ ਇਸ ਲੱਖਾਂ ਲੀਟਰ ਡੀਜ਼ਲ ਦੀ ਖਪਤ ਦੇ ਘਪਲੇ ਵਿੱਚ ਜ਼ਿੰਮੇਵਾਰ ਪਾਏ ਜਾਣੇ ਸਨ¢ ਇਹ ਕਹਿਣਾ ਗਲਤ ਨਹੀਂ ਕਿ ਟਰੈਕਟਰਾਂ ਰਾਹੀਂ ਡੀਜ਼ਲ ਦੀ ਖਪਤ ਸ਼ਹਿਰ ਦੇ ਕੰਮਾਂ ਲਈ ਘੱਟ ਅਤੇ ਅਧਿਕਾਰੀਆਂ/ਕਰਮਚਾਰੀਆਂ ਦੇ ਨਿੱਜੀ ਵਾਹਨਾਂ ਲਈ ਵੱਧ ਕੀਤੀ ਗਈ ਜਾਪਦੀ ਹੈ¢
ਆਰ. ਟੀ. ਆਈ. ਸੂਚਨਾ:-
ਨਗਰ ਕੌਂਸਲ ਦੇ ਦੋ ਟਰੈਕਟਰਾਂ ਵੱਲੋਂ ਪੰਜ ਸਾਲ ਵਿੱਚ ਕੀਤੀ ਡੀਜ਼ਲ ਦੀ ਖਪਤ ਹੇਠ ਲਿਖੇ ਅਨੁਸਾਰ ਦੱਸੀ ਗਈ ਸੀ ਜੋ ਕਿ ਨਿਸ਼ਚਿਤ ਰੂਪ ਵਿੱਚ ਜਾਂਚ ਦਾ ਵਿਸ਼ਾ ਸੀ ਕਿਉਂਕਿ ਜੇ ਦੋਨੋ ਟਰੈਕਟਰ ਕੰਪਿਊਟਰਾਇਜ ਵੀ ਬਣੇ ਹੋਣ ਤਾਂ ਵੀ ਇਸ ਤਰਾਂ ਹਰ ਸਾਲ ਨਾਪ-ਤੋਲ ਕੇ ਬਰਾਬਰ ਡੀਜ਼ਲ ਦੀ ਖਪਤ ਨਹੀ ਕਰ ਸਕਦੇ¢
ਇਸ ਤੋਂ ਇਲਾਵਾ ਇੱਕ ਹੋਰ ਵਾਹਨ ਟਾਟਾ -709 ਵੀ ਦੱਸੀ ਗਈ ਹੈ, ਜਿਸ ਨੇ ਵੀ ਇਸੇ ਤਰਾਂ 180 ਲੀਟਰ ਤੇਲ ਹਰ ਸਾਲ ਮਿਣਕੇ ਪੀਤਾ ਹੈ¢ ਪ੍ਰਾਪਤ ਰਿਕਾਰਡ ਤੋ ਸਪਸ਼ਟ ਹੈ ਕਿ ਇਹ ਸਾਰਾ ਰਿਕਾਰਡ ਫ਼ਰਜ਼ੀ ਤਿਆਰ ਕੀਤਾ ਗਿਆ ਸੀ ਜਿਸ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਸੀ ਪਰ ਏ. ਡੀ. ਸੀ. ਅਰਬਨ ਲੁਧਿਆਣਾ ਦੀ ਮਿਹਰਬਾਨੀ ਕਰਕੇ ਚਾਰ ਸਾਲ ਤੱਕ ਕੋਈ ਨਤੀਜਾ ਨਹੀ' ਨਿਕਲ ਸਕਿਆ¢ ਹੁਣ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੋ' ਬਾਅਦ ਉਮੀਦ ਹੈ ਕਿ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ ਨਗਰ ਕੌ'ਸਲ ਨੂੰ ਇਸ ਸਾਰੇ ਡੀਜ਼ਲ ਘਪਲੇ ਦਾ ਜਵਾਬ ਦੇਣਾ ਪਵੇਗਾ¢ ਬਾਂਸਲ ਦੇ ਨਾਲ ਦਿਲਪ੍ਰੀਤ ਸਿੰਘ ਕੈਸ਼ੀਅਰ, ਤਾਰਾ ਚੰਦ-ਜਨਰਲ ਸਕੱਤਰ, ਅਵਤਾਰ ਸਿੰਘ ਮਾਨ, ਰਾਕੇਸ਼ ਕੁਮਾਰ, ਜਗਦੀਪ ਸਿੰਘ ਅਤੇ ਨਵਜੀਤ ਸਿੰਘ ਹਾਜ਼ਰ ਸਨ¢
ਪਿਛਲੀ ਖ਼ਬਰ ਹੜ੍ਹ-ਪ੍ਰਭਾਵਿਤ ਜ਼ਮੀਨ ­'ਤੇ ਅਦਾਲਤੀ ਕੰਪਲੈਕਸ ਖ਼ਿਲਾਫ਼ ਲੜੀਵਾਰ ਭੁੱਖ ਹੜਤਾਲ 25ਵੇਂ ਦਿਨ ਵਿਚ ਅਗਲੀ ਖ਼ਬਰ ਪਾਇਲ ਦੇ ਪਿੰਡ ਰਾਈਮਾਜਰਾ 'ਚ ਸੜਕ ਦਾ ਵਿਧਾਇਕ ਗਿਆਸਪੁਰਾ ਨੇ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।