09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਣ ਲਈ ਅਤੇ ਚੰਗੀ ਸਿਹਤ ਲਈ ਜਿੰਮ ਜਾਣਾ ਜ਼ਰੂਰੀ-ਆਸ਼ੂ/ਝੱਜ

ਅਜੀਤ ਡੈਸਕ 30-01-2026
• ਸਾਹਨੇਵਾਲ ਨੇੜੇ ਕੇ. ਜੇ. ਲਗਜ਼ਰੀ ਜਿੰਮ ਦਾ ਉਦਘਾਟਨ ਸਾਬਕਾ ਮੰਤਰੀ ਆਸ਼ੂ ਨੇ ਕੀਤਾ ਉਦਘਾਟਨ
ਸਾਹਨੇਵਾਲ, 29 ਜਨਵਰੀ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਦੇ ਨੇੜੇ ਪਿੰਡ ਦੁੱਗਰੀ ਵਿਖੇ 22000 ਸੁਕਏਅਰ ਫੁੱਟ ਵਿਚ ਬਣਿਆ ਵੱਡਾ ਤੇ ਲਗਜ਼ਰੀ ਕੇ. ਜੇ. ਫਿਟਨੈੱਸ ਅਤੇ ਨਿਊਟ੍ਰੀਸ਼ੀਅਨ ਜਿੰਮ ਕਲੱਬ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਰਸ਼ਮੀ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਕੁਲਵਿੰਦਰ ਸਿੰਘ ਝੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਲਈ ਨਸ਼ਿਆਂ ਤੋਂ ਬਚਣ ਲਈ ਅਤੇ ਚੰਗੀ ਸਿਹਤ ਲਈ ਜਿੰਮ ਜਾਣਾ ਅਤੀ ਜ਼ਰੂਰੀ ਹੈ | ਕੁਲਵਿੰਦਰ ਸਿੰਘ ਝੱਜ ਨੇ ਦੱਸਿਆ ਕਿ ਜਿੰਮ ਵਿਚ ਸਾਰੀਆਂ ਹੀ ਲਗਜ਼ਰੀ ਸਹੂਲਤਾਂ ਦਿੱਤੀਆਂ ਗਈਆਂ ਹਨ, ਜੋ ਕਿ ਇੰਟਰਨੈਸ਼ਨਲ ਜਿੰਮ ਕਲੱਬ ਵਿਚ ਹੁੰਦੀਆਂ ਹਨ | ਜਿੰਮ ਵਿਚ ਸੋਨਾ ਬਾਥ, ਸਟੀਮ ਬਾਥ, ਜਿੰਮ ਕੈਫ਼ੇ, ਸਪਲੀਮੈਂਟ ਸਟੋਰ ਤੋਂ ਇਲਾਵਾ ਟੈਨਿਸ ਕੋਰਟ, ਪਿੱਕ ਬਾਲ ਕੋਰਟ, ਬੈਡਮਿੰਟਨ ਕੋਰਟ ਅਤੇ ਬੱਚਿਆਂ ਲਈ ਝੂਲੇ ਅਤੇ ਖੁੱਲੇ੍ਹ ਏਰੀਏ ਦਾ ਸਾਫ਼ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ, ਵਿਕਰਮ ਸਿੰਘ ਬਾਜਵਾ, ਗੁਰਜੀਤ ਸਿੰਘ ਦੁੱਗਰੀ, ਤਜਿੰਦਰ ਸਿੰਘ ਲਾਡੀ ਜੱਸੜ, ਹਰਪ੍ਰੀਤ ਸੰਧੂ ਸਾਹਨੇਵਾਲ, ਬਿਕਰਮ ਸਿੰਘ ਬਾਜਵਾ, ਗੁਰਜੀਤ ਸਿੰਘ ਮਾਜਰੀ, ਅਜਵਿੰਦਰ ਸਿੰਘ ਕਾਲਾ ਘੁਡਾਣੀ, ਗੈਰੀ ਰਾਮਗੜ੍ਹ, ਸਹਿਜਪ੍ਰੀਤ ਸਿੰਘ ਮੰਗਲੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਚੀਮਾ ਵਿਖੇ ਪਰਮਜੀਤ ਸਿੰਘ ਨੇ ਪਿਤਾ ਦੀ ਯਾਦ ਵਿਚ ਸਕੂਲ ਨੂੰ ਫ਼ੋਟੋਸਟੇਟ ਮਸ਼ੀਨ ਦਿੱਤੀ ਅਗਲੀ ਖ਼ਬਰ ਮੁਹਤਬਰ ਲੋਕ ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਸਾਥ ਦੇਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।