ਮਲੌਦ, 29 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਸਰਕਾਰ ਦੁਆਰਾ ਨਸ਼ਿਆਂ ਖ਼ਿਲਾਫ਼ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਥਾਣਾ ਮਲੌਦ ਦੇ ਐਸ. ਐਚ. ਓ ਚਰਨਜੀਤ ਸਿੰਘ ਨੇ ਪਿੰਡ ਸਿਹੌੜਾ ਵਿਖੇ ਸਰਪੰਚ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਇਲਾਜ ਕਰਵਾਉਣ ਸਬੰਧੀ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਮੁਹਤਬਰ ਲੋਕ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਨਸ਼ਿਆਂ ਦਾ ਰਾਹ ਅਖ਼ਤਿਆਰ ਕਰ ਚੁੱਕੇ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਪਹਿਲ ਦੇ ਅਧਾਰ 'ਤੇ ਇਲਾਜ ਕਰਵਾਇਆ ਜਾਵੇ | ਇਸ ਮੌਕੇ ਥਾਣੇਦਾਰ ਜਗਪ੍ਰੀਤ ਸਿੰਘ, ਮੁਨਸ਼ੀ ਹਰਮਿੰਦਰ ਸਿੰਘ, ਮਹਿਲਾ ਮਿੱਤਰ ਜਗਦੀਪ ਕੌਰ ਵੀ ਹਾਜਰ ਸਨ |