07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਰਕਾਰ ਐਮੀਨੈਂਸ ਸਕੂਲਾਂ ਵਿਚ ਧੱਕੇ ਨਾਲ ਰਜਿਸਟ੍ਰੇਸ਼ਨ ਕਰਵਾ ਕੇ ਫੋਕੀ ਵਾਹ ਵਾਹ ਖੱਟਣ ਦੇ ਰਾਹ 'ਤੇ-ਬਿਲਗਾ

ਅਜੀਤ ਡੈਸਕ 23-01-2026
ਸਾਹਨੇਵਾਲ, 22 ਜਨਵਰੀ (ਅਮਰਜੀਤ ਸਿੰਘ ਮੰਗਲੀ)-ਜਿੱਥੇ ਇੱਕ ਪਾਸੇ ਜਨਵਰੀ ਮਹੀਨਾ ਪੜਾਈ ਪੱਖੋਂ ਅਹਿਮ ਹੈ, ਉੱਥੇ ਦੂਜੇ ਪਾਸੇ ਸਿੱਖਿਆ ਵਿਭਾਗ ਧੱਕੇ ਨਾਲ ਅਧਿਆਪਕਾਂ ਨੂੰ ਗ਼ੈਰਜ਼ਰੂਰੀ ਕੰਮਾਂ ਵਿਚ ਉਲਝਾਉਣ 'ਤੇ ਤੁਲਿਆ ਹੋਇਆ ਹੈ | ਸਰਕਾਰ ਵਲੋਂ ਸਕੂਲ ਆਫ਼ ਐਮੀਨੈਂਸ ਵਿਚ ਦਾਖਲਾ ਵਧਾਉਣ ਦੇ ਚੱਕਰ ਵਿਚ ਸਿੱਖਿਆ ਅਫ਼ਸਰਾਂ ਰਾਹੀਂ ਅਧਿਆਪਕਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਸਾਰੇ ਸਕੂਲ ਆਪਣੇ ਸਕੂਲ ਦੇ ਸਾਰੇ ਅੱਠਵੀਂ ਅਤੇ ਨੌਵੀਂ ਜਮਾਤ ਦੇ ਬੱਚਿਆਂ ਦੀ ਆਨਲਾਈਨ ਰਜਿਸਟਰੇਸ਼ਨ ਸਕੂਲ ਆਫ਼ ਐਮੀਨੈਂਸ ਦੀ ਸਾਈਟ 'ਤੇ ਕਰਵਾਉਣ | ਨਾ ਕਰਵਾਉਣ ਦੀ ਸੂਰਤ ਵਿਚ ਸਕੂਲ ਮੁਖੀ ਅਤੇ ਸੰਬੰਧਿਤ ਅਧਿਆਪਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਬੀ. ਐੈੱਡ. ਅਧਿਆਪਕ ਫ਼ਰੰਟ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਹਾਲੇ ਤੱਕ ਸਕੂਲ ਆਫ਼ ਐਮੀਨੈਂਸਾਂ ਵਿਚ ਬਹੁਤੀਆਂ ਪੋਸਟਾਂ ਖਾਲੀ ਹਨ | ਇਸ ਨੂੰ ਭਰਨ ਉਪਰੰਤ ਹੀ ਆਪਣੀਆਂ ਨੀਤੀਆਂ ਲਾਗੂ ਕਰੇ | ਸੂਬਾ ਪ੍ਰਧਾਨ ਬਿਲਗਾ ਕਿਹਾ ਹੈ ਕਿ ਵਿਭਾਗ ਨੇ ਜੇਕਰ ਅਜਿਹੇ ਕੰਮਾਂ ਲਈ ਅਧਿਆਪਕਾਂ ਨੂੰ ਧਮਕਾਉਣਾ ਬੰਦ ਨਾ ਕੀਤਾ ਤਾਂ ਇਸ ਧੱਕੇ ਖ਼ਿਲਾਫ਼ ਸਾਰੀਆਂ ਜਥੇਬੰਦੀਆਂ ਸੰਘਰਸ਼ ਲਈ ਤਿਆਰ ਬੈਠੀਆਂ ਹਨ |
ਪਿਛਲੀ ਖ਼ਬਰ ਸਰਕਾਰ ਪੇਪਰਾਂ ਦੌਰਾਨ ਅਧਿਆਪਕਾਂ ਦੇ ਸੈਮੀਨਾਰ ਲਗਾਉਣੇ ਬੰਦ ਕਰੇ-ਬਿਲਗਾ/ਚੀਮਾ ਅਗਲੀ ਖ਼ਬਰ ਮੰਗੇਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।