ਦੋਰਾਹਾ, 22 ਜਨਵਰੀ (ਪੱਤਰ ਪ੍ਰੇਰਕ)- ਲਾਲ ਡੋਰੇ ਵਾਲੇ ਮਕਾਨਾਂ ਦੇ ਲੋਕਾਂ ਨੂੰ ਮਾਲਕਾਨਾ ਹੱਕ ਦਿਵਾਉਣ ਲਈ ਸਰਕਾਰ ਵਲੋਂ ਆਰੰਭੀ ਮੁਹਿੰਮ ਤਹਿਤ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਇਲਾਕੇ ਦੇ ਪਿੰਡ ਚਣਕੋਈਆਂ ਕਲ੍ਹਾਂ ਵਿਖੇ ਸਰਵੇ ਟੀਮ ਨਾਲ ਦੌਰਾ ਕੀਤਾ ਗਿਆ | ਇਸ ਸਮੇਂ ਉਨ੍ਹਾਂ ਨਾਲ ਪਟਵਾਰੀ ਸ਼ਰਨਜੀਤ ਸਿੰਘ ਅਤੇ ਕੁਲਦੀਪ ਸਿੰਘ ਮੌਜੂਦ ਰਹੇ | ਵਿਧਾਇਕ ਗਿਆਸਪੁਰਾ ਨੇ ਸਰਵੇ ਟੀਮ ਨਾਲ ਪਿੰਡ ਚਣਕੋਈਆਂ ਕਲ੍ਹਾਂ ਵਿਖੇ ਘਰ-ਘਰ ਦਾ ਦੌਰਾ ਕਰਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਹ ਬਹੁਤ ਹੀ ਨੇਕ ਕੰਮ ਕੀਤਾ ਜਾ ਰਿਹਾ ਹੈ | ਪਾਇਲ ਦੇ ਲੋਕ ਉਨ੍ਹਾਂ ਦਾ ਆਪਣਾ ਪਰਿਵਾਰ ਹਨ | ਜਿਸ ਕਰਕੇ ਬਿਨ੍ਹਾਂ ਕਿਸੇ ਭੇਦ ਭਾਵ ਦੇ ਕੰਮ ਕੀਤੇ ਜਾ ਰਹੇ ਹਨ | ਹਲਕਾ ਵਿਧਾਇਕ ਗਿਆਸਪੁਰਾ ਨੇ ਪਿੰਡ ਵਿਚ ਕੁੱਝ ਵਿਰੋਧੀ ਪਾਰਟੀਆਂ ਦੇ ਲੋਕ, ਜੋ ਸਰਕਾਰ ਦੀ ਲਾਲ ਡੋਰੇ ਵਾਲੀ ਸਕੀਮ ਅਧੀਨ, ਲੋਕਾਂ ਨੂੰ ਗੁਮਰਾਹ ਕਰ ਰਹੇ ਸਨ | ਉਨ੍ਹਾਂ ਨੂੰ ਤਾੜਨਾ ਕੀਤੀ ਕਿ ਉਹ ਚੰਗੇ ਕੰਮਾਂ ਵਿੱਚ ਅੜਿੱਕਾ ਨਾਲ ਬਣਨ | ਇਸ ਮੌਕੇ ਆਪ ਮਨਜੀਤ ਸਿੰਘ ਡੀ. ਸੀ. (ਪੀ.ਏ.), ਸਰਪੰਚ ਗੁਰਚਰਨ ਸਿੰਘ ਗੁਰਦਿੱਤਪੁਰਾ, ਪਿ੍ਤਪਾਲ ਸਿੰਘ ਫ਼ੌਜੀ ਚਣਕੋਈਆਂ ਖੁਰਦ, ਯੂਥ ਆਗੂ ਗਗਨਦੀਪ ਸਿੰਘ ਚਣਕੋਈਆਂ ਕਲਾਂ, ਹਰਜਿੰਦਰ ਸਿੰਘ ਚਣਕੋਈਆਂ ਕਲ੍ਹਾਂ, ਪੰਚ ਕਸ਼ਮੀਰਾ ਸਿੰਘ ਗੁਰਦਿੱਤਪੁਰਾ, ਨੰਬਰਦਾਰ ਸਰਬਜੀਤ ਸਿੰਘ, ਚੌਂਕੀਦਾਰ ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ |