ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ | ਪੀਲੇ ਰੰਗ ਦੀਆਂ ਸੁੰਦਰ ਪੁਸ਼ਾਕਾਂ ਪਹਿਨ ਕੇ ਵਿਦਿਆਰਥੀ ਬਹੁਤ ਹੀ ਸੋਹਣੇ ਦਿਖਾਈ ਦੇ ਰਹੇ ਸਨ ਨੰਨੇ ਮੁੰਨੇ ਬੱਚਿਆਂ ਨੇ ਖੁੱਲੇ੍ਹ ਵਾਤਾਵਰਨ ਵਿੱਚ ਪਤੰਗ ਚੜਾ ਕੇ ਇਸ ਤਿਉਹਾਰ ਨੂੰ ਮਨਾਇਆ | ਇਸ ਤੋਂ ਬਾਅਦ ਸਰਸਵਤੀ ਮਾਤਾ ਦੀ ਪੂਜਾ ਕੀਤੀ ਗਈ ਜੋ ਕਿ ਵਿਦਿਆ ਦੀ ਦੇਵੀ ਹਨ | ਸਕੂਲ ਪਿ੍ੰਸੀਪਲ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਮਹੱਤਤਾ ਅਤੇ ਸੁੰਦਰ ਰੁੱਤ ਬਾਰੇ ਜਾਣਕਾਰੀ ਦਿੱਤੀ |