ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ ਖੰਨਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਏ. ਐਸ. ਕਾਲਜ ਫ਼ਾਰ ਵਿਮੈਨ ਖੰਨਾ ਵਿਖੇ 22 ਜਨਵਰੀ ਨੂੰ '16 ਵਾਂ ਰਾਸ਼ਟਰੀ ਵੋਟਰ ਦਿਵਸ' ਕਾਲਜ ਵਿਖੇ ਕਾਰਜਕਾਰੀ ਪਿ੍ੰਸੀਪਲ ਰਣਜੀਤ ਕੌਰ ਦੀ ਯੋਗ ਅਗਵਾਈ ਹੇਠ ਅਤੇ ਡਾ. ਅਮਰਦੀਪ (ਸਵੀਪ ਨੋਡਲ ਅਫਸਰ) ਪ੍ਰੋ. ਹਰਿੰਦਰ ਕੌਰ (ਐੱਨ. ਐੱਨ. ਐੱਸ ਇੰਚਾਰਜ) ਡਾ. ਗੋਲਡੀ ਗਰਗ (ਐੱਨ. ਸੀ. ਸੀ. ਇੰਚਾਰਜ) ਡਾ. ਮੋਨਿਕਾ (ਨੋਡਲ ਅਫਸਰ ਏਕ ਭਾਰਤ ਸੇ੍ਰਸ਼ਟ ਭਾਰਤ) ਦੀਆਂ ਹਦਾਇਤਾਂ ਅਨੁਸਾਰ ਮਨਾਇਆ ਗਿਆ | ਜਿਸ ਵਿੱਚ ਸਵੀਪ ਨੋਡਲ ਅਫਸਰ ਡਾ. ਅਮਰਦੀਪ ਨੇ ਨੌਜਵਾਨ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਅਤੇ 'ਮੇਰਾ ਭਾਰਤ ਮੇਰੀ ਵੋਟ' ਬਾਰੇ ਜਾਗਰੂਕ ਕੀਤਾ | ਇਸ ਮੌਕੇ ਤੇ ਕਾਲਜ ਕਾਰਜਕਾਰੀ ਪਿ੍ੰਸੀਪਲ ਰਣਜੀਤ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਅਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਸਹੁੰ ਚੁੱਕੀ ਗਈ | ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸੰਜੀਵ ਧਮੀਜਾ (ਪ੍ਰਧਾਨ), ਨਵੀਨ ਥੰਮਨ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸੈਕਟਰੀ), ਜਤਿੰਦਰ ਦੇਵਗਨ (ਜੁਆਇੰਟ ਜਨਰਲ ਸੈਕਟਰੀ ਅਤੇ ਇੰਟਰਨਲ ਆਡੀਟਰ), ਕਵਿਤਾ ਗੁਪਤਾ (ਕਾਲਜ ਸੈਕਟਰੀ) ਨੇ ਕਾਲਜ ਪਿ੍ੰਸੀਪਲ, ਸਟਾਫ਼ ਮੈਂਬਰਜ਼ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ |