ਵਿਨੂ ਮਾਂਕੜ ਟਰਾਫ਼ੀ ਜੇਤੂ ਟੀਮ ਦਾ ਹਿੱਸਾ ਬਣੇ ਬਠਿੰਡਾ ਦੇ ਦੋ ਖਿਡਾਰੀਆਂ ਦਾ ਮੇਅਰ ਵਲੋਂ ਸਨਮਾਨ
ਬਠਿੰਡਾ, 31 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਦੀ ਅੰਡਰ-19 ਕ੍ਰਿਕਟ ਟੀਮ ਵਲੋਂ 13 ਸਾਲਾਂ ਬਾਅਦ ਵੱਕਾਰੀ ਵਿਨੂ ਮਾਂਕੜ ਟਰਾਫ਼ੀ ਜਿੱਤ ਕੇ ਇਤਿਹਾਸ ਸਿਰਜਣ ਵਾਲੇ ਬਠਿੰਡਾ ਦੇ ਦੋ ਕ੍ਰਿਕਟਰਾਂ ਤਨਮੈ ਧਰਨੀ ਅਤੇ ਲਕਸ਼ ਕਾਂਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੋਵਾਂ ਖਿਡਾਰੀਆਂ ਨੂੰ ਸ਼ਾਲ ਭੇਟ ਕਰਕੇ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਹੈ।
ਪੰਜਾਬ ਦੀ ਚੈਂਪੀਅਨ ਟੀਮ ਦਾ ਹਿੱਸਾ ਬਣਨ ਵਾਲੇ ਬਠਿੰਡਾ ਦੇ ਕ੍ਰਿਕਟਰਾਂ ਦਾ ਸਨਮਾਨ ਕਰਦੇ ਹੋਏ ਮੇਅਰ ਪਦਮਜੀਤ ਮਹਿਤਾ। ਅਜੀਤ ਤਸਵੀਰ
01-11-2026