ਬਠਿੰਡਾ ਜ਼ਿਲ੍ਹੇ ਦੇ 4 ਕੱਬ ਮਾਸਟਰ ਜਲਵਾਯੂ ਪਰਿਵਰਤਨ ਪ੍ਰੋਜੈਕਟ ਦੇ ਬਣੇ ‘ਨੈਸ਼ਨਲ ਟ੍ਰੇਨਰ’
ਬਠਿੰਡਾ, 31 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਵਾਤਾਵਰਨ ਦੀ ਸੰਭਾਲ ਅਤੇ ਜਲਵਾਯੂ ਪਰਿਵਰਤਨ ਬਾਰੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤ ਸਕਾਊਟਸ ਐਂਡ ਗਾਈਡਜ਼ ਵਲੋਂ ਪੱਚਮੜ੍ਹੀ, ਮੱਧ ਪ੍ਰਦੇਸ਼ ਸਥਿਤ ਨੈਸ਼ਨਲ ਟਰੇਨਿੰਗ ਸੈਂਟਰ ਵਿਖੇ ਕਰਵਾਈ ਕੌਮੀ ਪੱਧਰ ਦੀ ਟ੍ਰੇਨਰ ਸਿਖਲਾਈ ਬਠਿੰਡਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਮਾਣਮੱਤੀ ਪ੍ਰਾਪਤੀ ਦਰਜ ਕੀਤੀ ਹੈ। ਇਸ ਸਿਖਲਾਈ ਵਿਚ ਦੇਸ਼ ਭਰ ਦੇ 76 ਟ੍ਰੇਨਰਾਂ ਦੀ ਚੋਣ ਹੋਈ, ਜਿਨ੍ਹਾਂ ਵਿਚ ਬਠਿੰਡਾ ਜ਼ਿਲ੍ਹੇ ਦੇ ਚਾਰ ਅਧਿਆਪਕਾਂ ਸ਼ਾਮਿਲ ਸਨ।
ਬਠਿੰਡਾ, 31 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਵਾਤਾਵਰਨ ਦੀ ਸੰਭਾਲ ਅਤੇ ਜਲਵਾਯੂ ਪਰਿਵਰਤਨ ਬਾਰੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤ ਸਕਾਊਟਸ ਐਂਡ ਗਾਈਡਜ਼ ਵਲੋਂ ਪੱਚਮੜ੍ਹੀ, ਮੱਧ ਪ੍ਰਦੇਸ਼ ਸਥਿਤ ਨੈਸ਼ਨਲ ਟਰੇਨਿੰਗ ਸੈਂਟਰ ਵਿਖੇ ਕਰਵਾਈ ਕੌਮੀ ਪੱਧਰ ਦੀ ਟ੍ਰੇਨਰ ਸਿਖਲਾਈ ਬਠਿੰਡਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਮਾਣਮੱਤੀ ਪ੍ਰਾਪਤੀ ਦਰਜ ਕੀਤੀ ਹੈ। ਇਸ ਸਿਖਲਾਈ ਵਿਚ ਦੇਸ਼ ਭਰ ਦੇ 76 ਟ੍ਰੇਨਰਾਂ ਦੀ ਚੋਣ ਹੋਈ, ਜਿਨ੍ਹਾਂ ਵਿਚ ਬਠਿੰਡਾ ਜ਼ਿਲ੍ਹੇ ਦੇ ਚਾਰ ਅਧਿਆਪਕਾਂ ਸ਼ਾਮਿਲ ਸਨ। ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਅਤੇ ਜਸਵੀਰ ਸਿੰਘ ਬੇਗਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਅੰਮ੍ਰਿਤਪਾਲ ਸਿੰਘ ਬਰਾੜ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਦੀ ਪ੍ਰੇਰਨਾ ਸਦਕਾ ਡਾ. ਸੁਖਪਾਲ ਸਿੰਘ ਸਿੱਧੂ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਕੱਬ ਬਠਿੰਡਾ ਦੀ ਅਗਵਾਈ ਹੇਠ ਕੱਬ ਮਾਸਟਰ ਸੁਖਜੀਤ ਸਿੰਘ ਪੂਹਲੀ, ਕੁਲਦੀਪ ਸਿੰਘ ਦੰਦੀਵਾਲ ਅਤੇ ਰਾਜੇਸ਼ ਕੁਮਾਰ ਬਿਸ਼ਨੋਈ ਨੇ ਨੈਸ਼ਨਲ ਪੱਧਰ ਦੀ ਸਿਖਲਾਈ ਵਿਚ ਭਾਗ ਲਿਆ ਅਤੇ ਨੈਸ਼ਨਲ ਪੱਧਰ ਦੇ ਟ੍ਰੇਨਰ ਬਣੇ। ਸਿਖਲਾਈ ਦੌਰਾਨ ਮਾਣ ਵਾਲੀ ਗੱਲ ਰਹੀ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਅਧਿਆਪਕ ਡਾ. ਸੁਖਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਪੂਰੇ ਭਾਰਤ ਦੇ ਟ੍ਰੇਨਰਾਂ ਵਲੋਂ 4 ਨਾਟਕ ਜਲਵਾਯੂ ਪਰਿਵਰਤਨ ਸੰਬੰਧੀ ਪੱਚਮੜੀ ਵਿਚ ਪੇਸ਼ ਕੀਤੇ ਗਏ, ਜਿਸ ਵਿਚ ਸੁਖਜੀਤ ਸਿੰਘ ਪੂਹਲੀ, ਕੁਲਦੀਪ ਸਿੰਘ ਦੰਦੀਵਾਲ ਅਤੇ ਰਾਜੇਸ਼ ਕੁਮਾਰ ਬਿਸ਼ਨੋਈ ਵਲੋਂ ਮੁੱਖ ਰੋਲ ਅਦਾ ਕੀਤੇ ਗਏ। ਬਠਿੰਡਾ ਜ਼ਿਲ੍ਹੇ ਦੇ ਅਧਿਆਪਕਾਂ ਦੀ ਮਾਣਮੱਤੀ ਪ੍ਰਾਪਤੀ ‘ਤੇ ਰਵਿੰਦਰ ਕੌਰ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਗਾਈਡ, ਰਜਨੀਸ਼ ਕੁਮਾਰ ਬਾਂਸਲ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਸਕਾਊਟ, ਗੁਰਪਿਆਰ ਸਿੰਘ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਕੱਬ, ਅਮਰਿੰਦਰ ਸਿੰਘ ਕੰਗ ਸਹਾਇਕ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਸਕਾਊਟ, ਚੰਦਰ ਸ਼ੇਖਰ ਜ਼ਿਲ੍ਹਾ ਵਿੱਤ ਸਕੱਤਰ, ਮੀਡੀਆ ਕੋਆਰਡੀਨੇਟਰ ਨਿਰਭੈ ਸਿੰਘ ਭੁੱਲਰ ਅਤੇ ਜਤਿੰਦਰ ਭੁੱਚੋ ਸਮੇਤ ਸਮੁੱਚੇ ਕੱਬ ਬੁਲਬੁਲ, ਸਕਾਊਟ ਗਾਈਡ ਅਤੇ ਰੇਂਜਰ ਰੋਵਰ ਯੂਨਿਟ ਲੀਡਰਾਂ ਵਲੋਂ ਵਧਾਈ ਦਿੱਤੀ ਗਈ।