21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਨੇਚਰ ਪਾਰਕ ਰਾਮਪੁਰਾ ਫੂਲ ਵਿਖੇ ਬੂਟੇ ਲਗਾਏ

ਰਾਮਪੁਰਾ ਫੂਲ, 20 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਵਾਤਾਵਰਣ ਸੰਭਾਲ ਸੁਸਾਇਟੀ ਰਾਮਪੁਰਾ ਫੂਲ ਵਲੋਂ ਦਿੱਤੇ ਗਏ ਸੱਦੇ ’ਤੇ ਅੱਜ ਰਾਮਪੁਰਾ ਸ਼ਹਿਰ ਦੇ ਚਾਰਟਰਡ ਅਕਾਊਂਟੈਂਟ ਅਤੇ ਟੈਕਸ ਵਕੀਲਾਂ ਨੇ ਫੂਲ ਰੋਡ ਸਥਿਤ ਨੇਚਰ ਪਾਰਕ ਵਿਖੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਚਾਰਟਰਡ ਅਕਾਊਂਟੈਂਟ ਨਵਨੀਤ ਗਰਗ, ਟੈਕਸ ਵਕੀਲ ਪਰਮਦੀਪ ਬੇਦੀ, ਹਰੀਸ਼ ਗੋਇਲ ਅਤੇ ਨਵਨੀਸ਼ ਮਿੱਤਲ ਨੇ ਪਹੁੰਚ ਕੇ ਸੁਸਾਇਟੀ ਵਲੋਂ ਪਾਰਕ ਨੂੰ ਸੁੰਦਰ ਬਣਾਉਣ ਲਈ ਚਲਾਏ ਜਾ ਰਹੇ ਵਿਕਾਸ ਕਾਰਜਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਵੱਡੀ ਗਿਣਤੀ ’ਚ ਬੂਟੇ ਲਗਾਏ।

ਅਜੀਤ ਡੈਸਕ 21-10-2026
ਰਾਮਪੁਰਾ ਫੂਲ, 20 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਵਾਤਾਵਰਣ ਸੰਭਾਲ ਸੁਸਾਇਟੀ ਰਾਮਪੁਰਾ ਫੂਲ ਵਲੋਂ ਦਿੱਤੇ ਗਏ ਸੱਦੇ ’ਤੇ ਅੱਜ ਰਾਮਪੁਰਾ ਸ਼ਹਿਰ ਦੇ ਚਾਰਟਰਡ ਅਕਾਊਂਟੈਂਟ ਅਤੇ ਟੈਕਸ ਵਕੀਲਾਂ ਨੇ ਫੂਲ ਰੋਡ ਸਥਿਤ ਨੇਚਰ ਪਾਰਕ ਵਿਖੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਚਾਰਟਰਡ ਅਕਾਊਂਟੈਂਟ ਨਵਨੀਤ ਗਰਗ, ਟੈਕਸ ਵਕੀਲ ਪਰਮਦੀਪ ਬੇਦੀ, ਹਰੀਸ਼ ਗੋਇਲ ਅਤੇ ਨਵਨੀਸ਼ ਮਿੱਤਲ ਨੇ ਪਹੁੰਚ ਕੇ ਸੁਸਾਇਟੀ ਵਲੋਂ ਪਾਰਕ ਨੂੰ ਸੁੰਦਰ ਬਣਾਉਣ ਲਈ ਚਲਾਏ ਜਾ ਰਹੇ ਵਿਕਾਸ ਕਾਰਜਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਵੱਡੀ ਗਿਣਤੀ ’ਚ ਬੂਟੇ ਲਗਾਏ। ਇਸ ਦੌਰਾਨ ਹੇਮੰਤ ਗਰਗ ਨੇ ਪ੍ਰਦੂਸ਼ਣ ਅਤੇ ਰੁੱਖਾਂ ਦੀ ਘਾਟ ਕਾਰਨ ਪੈਦਾ ਹੋ ਰਹੀਆਂ ਚੁਨੌਤੀਆਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਇੱਕ ਭਾਵਪੂਰਨ ਕਵਿਤਾ ਪੇਸ਼ ਕੀਤੀ। ਸਮਾਗਮ ਦੌਰਾਨ ਸੀ.ਏ. ਨਵਨੀਤ ਗਰਗ ਨੇ ਵਾਤਾਵਰਨ ਸੰਭਾਲ ਸੁਸਾਇਟੀ ਦੇ ਬਾਨੀ ਸਵਰਗੀ ਦਲਜੀਤ ਸਿਧਾਣਾ ਨੂੰ ਸ਼ਰਧਾ ਨਾਲ ਯਾਦ ਕਰਦਿਆਂ ਉਨ੍ਹਾਂ ਵਲੋਂ ਆਰੰਭੇ ਇਸ ਨੇਕ ਕਾਰਜ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਸਮੂਹ ਵਲੰਟੀਅਰਾਂ ਵਲੋਂ ਨਿਰਸਵਾਰਥ ਭਾਵਨਾ ਨਾਲ ਕੀਤੀ ਜਾ ਰਹੀ ਇਹ ਸੇਵਾ ਪੂਰੇ ਸ਼ਹਿਰ ਲਈ ਇੱਕ ਪ੍ਰੇਰਨਾ ਸਰੋਤ ਹੈ। ਸੁਸਾਇਟੀ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਲਈ ਮਹਿਮਾਨਾਂ ਨੇ 2100 ਰੁਪਏ ਦੀ ਵਿੱਤੀ ਸਹਾਇਤਾ ਵੀ ਭੇਂਟ ਕੀਤੀ।
ਪਿਛਲੀ ਖ਼ਬਰ ਨਰ ਸਿੰਘ ਕਾਲੋਨੀ ਤੋਂ 6.50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਕਾਂਗਰਸੀ ਆਗੂ ਚਹਿਲ ਨੇ ਬਾਬਾ ਕਾਕਾ ਸਿੰਘ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।