14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਾਮ ਲੀਲ੍ਹਾ ਦਾ ਮੰਚਨ ਜਾਰੀ

ਮਾਨਸਾ, 13 ਅਕਤੂਬਰ (ਸੱਭਿ. ਪ੍ਰਤੀ.)

ਅਜੀਤ ਡੈਸਕ 14-10-2026
ਮਾਨਸਾ, 13 ਅਕਤੂਬਰ (ਸੱਭਿ.ਪ੍ਰਤੀ.)- ਸ੍ਰੀ ਸੁਭਾਸ਼ ਡਰਾਮੈਟਿਕ ਕਲੱਬ ਵਲੋਂ ਰਾਮ ਲੀਲ੍ਹਾ ਦੀ 5ਵੀਂ ਨਾਈਟ ਦਾ ਉਦਘਾਟਨ ਕਾਂਗਰਸ ਆਗੂ ਅਮਨ ਸਿੰਗਲਾ ਢੈਪਈ ਨੇ ਕੀਤਾ, ਜਦਕਿ ਝੰਡਾ ਪੂਜਨ ਦੀ ਰਸਮ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਰਮੇਸ਼ ਕੁਮਾਰ ਖਿਆਲਾ ਨੇ ਅਦਾ ਕੀਤੀ। ਪਵਨ ਕੁਮਾਰ ਰੇਅ ਵਾਲਿਆਂ ਵਲੋਂ ਆਰਤੀ ਦੀ ਰਸਮ ਕੀਤੀ ਗਈ। ਜਨਰਲ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਮਹਾਰਾਜ ਦਸ਼ਰਥ ਵਲੋਂ ਰਾਮ ਨੂੰ ਯੁਵਰਾਜ ਬਣਾਉਣ ਲਈ ਗੁਰੂ ਵਸ਼ਿਸ਼ਟ ਦਾ ਸ਼ੁੱਭ ਮਹੂਰਤ ਦੱਸਣਾ, ਕੈਕਈ ਦਾ ਰਾਮ ਨੂੰ ਯੁਵਰਾਜ ਬਣਾਉਣ ਲਈ ਮਹਿਲ ਸਜਾਉਣਾ, ਮੰਥਰਾ ਦੁਆਰਾ ਕੈਕਈ ਨੂੰ ਭੜਕਾਉਣਾ ਤੇ ਉਸ ਨੂੰ ਰਾਜਾ ਜੀ ਵਲੋਂ ਦਿੱਤੇ ਗਏ 2 ਵਰਦਾਨਾਂ ’ਚ ਭਰਤ ਲਈ ਰਾਜ ਤੇ ਰਾਮ ਲਈ ਬਣਵਾਸ ਮੰਗਣਾ, ਸ੍ਰੀ ਰਾਮ ਦਾ ਖ਼ੁਸ਼ੀ-ਖ਼ੁਸ਼ੀ ਮਾਤਾ-ਪਿਤਾ ਦੀ ਆਗਿਆ ਮੰਨਣ ਲਈ ਤਿਆਰ ਹੋਣਾ ਅਤੇ ਸੀਤਾ ਤੇ ਲਕਸ਼ਮਣ ਨੂੰ ਨਾਲ ਲਿਜਾਣਾ ਦ੍ਰਿਸ਼ ਪੇਸ਼ ਕੀਤੇ ਗਏ।
ਪਿਛਲੀ ਖ਼ਬਰ ਪੀ. ਆਰ. ਟੀ. ਸੀ. ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਾ ਮਿਲਣ ‘ਤੇ ਮੈਨੇਜਮੈਂਟ ਖ਼ਿਲਾਫ਼ ਰੋਸ ਅਗਲੀ ਖ਼ਬਰ ਪਾਵਰ ਲਿਫ਼ਟਿੰਗ ਅੰਡਰ-17 ’ਚ ਅਕਾਸ਼ਦੀਪ ਨੇ ਪਹਿਲਾ ਸਥਾਨ ਮੱਲਿਆ ਸੂਬਾ ਪੱਧਰੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।