ਕੋਟਫੱਤਾ, 17 ਮਈ (ਰਣਜੀਤ ਸਿੰਘ ਬੁੱਟਰ)-ਨਗਰ ਕੋਟਫੱਤਾ ਦੇ ਵਸਨੀਕ ਪਰਿਵਾਰ ਵਲੋਂ ਆਪਣੀ ਸਵ: ਮਾਤਾ ਹਰਪਾਲ ਕੌਰ ਧਰਮਪਤਨੀ ਸੁਖਦੇਵ ਦਾਸ ਦੀ ਯਾਦ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਫੱਤਾ ਨੂੰ ਵਾਟਰ ਕੂਲਰ ਦਾਨ ਕੀਤਾ ਗਿਆ | ਇਸ ਮੌਕੇ ਦਾਨੀ ਪਰਿਵਾਰਿਕ ਦੇ ਮੈਂਬਰਾਂ ਨੇ ਕਿਹਾ ਕਿ ਬੱਚਿਆਂ ਦੀ ਭਲਾਈ ਲਈ ਕੀਤੀ ਸੇਵਾ ਸਭ ਤੋਂ ਵੱਡਾ ਪੁੰਨ ਹੈ | ਸਕੂਲ ਮੁਖੀ ਅਧਿਆਪਕ ਜਸਵਿੰਦਰ ਸਿੰਘ ਨੇ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਮਨਦੀਪ ਸਿੰਘ, ਕਰਮਪਾਲ ਸਿੰਘ, ਵੀਰਪਾਲ ਕੌਰ, ਅਨੁ ਬਾਂਸਲ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਇਕਬਾਲ ਸਿੰਘ, ਬਿਕਰਮਜੀਤ ਸਿੰਘ ਫੌਜੀ, ਸਾਬਕਾ ਪ੍ਰਧਾਨ ਨਗਰ ਕੌਂਸਲ ਪਰਮਜੀਤ ਕੌਰ, ਠਾਕੁਰ ਦਾਸ, ਸਕੂਲ ਦੇ ਵਿਦਿਆਰਥੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ |