26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਟਰੈਕਟਰ ਅਤੇ ਕਾਰ ਵਿਚਕਾਰ ਹੋਈ ਟੱਕਰ 'ਚ ਟਰੈਕਟਰ ਦੇ ਹੋਏ ਟੁਕੜ <br/>

ਅਜੀਤ ਡੈਸਕ 18-05-2026
ਤਲਵੰਡੀ ਸਾਬੋ, 17 ਮਈ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ-ਬਠਿੰਡਾ ਹਾਈਵੇ 'ਤੇ ਪਿੰਡ ਭਾਗੀਵਾਂਦਰ ਕੋਲ ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਦੌਰਾਨ ਟਰੈਕਟਰ ਅਤੇ ਕਾਰ ਦੀ ਹੋਈ ਟੱਕਰ 'ਚ ਟਰੈਕਟਰ ਦੇ ਟੁਕੜੇ ਹੋ ਗਏ, ਭਾਂਵੇ ਕਿ ਕਾਰ ਦੇ ਅਗਲੇ ਹਿੱਸੇ ਦੇ ਵੀ ਪਰਖੱਚੇ ਉੱਡ ਗਏ, ਪਰ ਰਾਹਤ ਦੀ ਗੱਲ ਇਹ ਰਹੀ ਕਿ ਦੋਵਾਂ ਵਹੀਕਲਾਂ 'ਤੇ ਸਵਾਰ ਲੋਕ ਵਾਲ-ਵਾਲ ਬਚ ਗਏ | ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ-ਬਠਿੰਡਾ ਹਾਈਵੇ ਨੂੰ ਨਵਿਆਉਣ ਦਾ ਕੰਮ ਪਿਛਲੇ ਸਮੇਂ 'ਚ ਸ਼ੁਰੂ ਹੋਇਆ ਸੀ, ਜਿਸ ਤਹਿਤ ਸੜਕ ਦੇ ਕਾਫੀ ਹਿੱਸੇ 'ਤੇ ਨਵੀਂ ਸੜਕ ਦਾ ਨਿਰਮਾਣ ਕਰ ਦਿੱਤਾ ਗਿਆ, ਪਰ ਕੰਮ ਮੁਕੰਮਲ ਨਾ ਹੋਣ ਕਾਰਨ ਜਿੱਥੇ ਕੰਮ ਛੱਡਿਆ ਗਿਆ ਹੈ, ਉੱਥੇ ਸੜਕ 'ਤੇ ਹੰਪ ਬਣ ਗਿਆ ਹੈ, ਜੋ ਰਾਤ ਸਮੇਂ ਵਹੀਕਲਾਂ ਚਾਲਕਾਂ ਲਈ ਹਾਦਸੇ ਦਾ ਸਬੱਬ ਬਣ ਰਿਹੈ | ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10 ਵਜੇ ਬਠਿੰਡਾ ਵਲੋਂ ਤਲਵੰਡੀ ਸਾਬੋ ਨੂੰ ਜਾ ਰਹੀ ਮਾਰੂਤੀ ਸਿਆਜ ਕਾਰ ਨੰਬਰ ਪੀ.ਬੀ.03 ਏ.ਕੇ 0315, ਜਦੋਂ ਭਾਗੀਵਾਂਦਰ ਲਾਗੇ ਇਸ ਹੰਪਨੁਮਾ ਸੜਕ ਦੇ ਟੋਟੇ 'ਤੇ ਪਹੁੰਚੀ ਤਾਂ ਅੱਗਿਉਂ ਆ ਰਹੇ ਇਕ ਸਵਰਾਜ ਟਰੈਕਟਰ ਨਾਲ ਜਾ ਟਕਰਾਈ | ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ ਟੋਟੇ ਹੋ ਗਏ ਅਤੇ ਕਾਰ ਦੇ ਵੀ ਪਰਖੱਚੇ ਉੱਡ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਰਾਹਤ ਦੀ ਗੱਲ ਇਹ ਰਹੀ ਕਿ ਇੰਨੇ ਭਿਆਨਕ ਦੁਰਘਟਨਾ ਦੇ ਬਾਵਜੂਦ ਦੋਵਾਂ ਵਹੀਕਲਾਂ 'ਤੇ ਸਵਾਰ ਕਿਸੇ ਦਾ ਵੀ ਕੋਈ ਵੱਡਾ ਨੁਕਸਾਨ ਨਹੀ ਹੋਇਆ | ਟਰੈਕਟਰ ਸਵਾਰ ਜਸਵੀਰ ਸਿੰਘ ਵਾਸੀ ਭਾਗੀਵਾਂਦਰ ਅਨੁਸਾਰ ਅਧੂਰੀ ਛੱਡੀ ਸੜਕ ਕਾਰਨ ਬਣੇ ਰੈਂਪ ਸੜਕ 'ਚ ਹੀ ਮਿਲ ਜਾਣ ਕਾਰਨ ਰਾਤ ਨੂੰ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਰਾਤ ਨੂੰ ਹਾਦਸੇ ਵਾਪਰਨ ਦੀ ਆਸ਼ੰਕਾ ਬਣੀ ਰਹਿੰਦੀ ਹੈ, ਇਸ ਲਈ ਇਸ ਦਾ ਨਿਰਮਾਣ ਜਲਦ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ |

ਪਿਛਲੀ ਖ਼ਬਰ ਨਸ਼ੇੜੀਆਂ ਨੇ ਕੱਢੀ 'ਯੱੁਧ ਨਸ਼ਿਆਂ ਵਿਰੁੱਧ ਮੁਹਿੰਮ' ਦੀ ਫੂਕ ਅਗਲੀ ਖ਼ਬਰ ਐਮ.ਸੀ.ਡੀ. ਵਲੋਂ 49 ਨਵੀਂਆਂ ਪਾਰਕਿੰਗ ਅਤੇ 9 ਵੱਡੇ ਮਲਟੀਲੈਵਲ ਪਾਰਕਿੰਗ ਪ੍ਰਾਜੈਕਟਾਂ ਦੀ ਤਿਆਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।