26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਐਮ.ਸੀ.ਡੀ. ਵਲੋਂ 49 ਨਵੀਂਆਂ ਪਾਰਕਿੰਗ ਅਤੇ 9 ਵੱਡੇ ਮਲਟੀਲੈਵਲ ਪਾਰਕਿੰਗ ਪ੍ਰਾਜੈਕਟਾਂ ਦੀ ਤਿਆਰੀ

ਅਜੀਤ ਡੈਸਕ 18-05-2026
ਨਵੀਂ ਦਿੱਲੀ, 17 ਮਈ (ਜਗਤਾਰ ਸਿੰਘ)-ਰਾਜਧਾਨੀ ਦਿੱਲੀ ਦੀਆਂ ਸੜਕਾਂ 'ਤੇ ਗੱਡੀਆਂ ਦੇ ਦਬਾਅ ਅਤੇ ਟਰੈਫ਼ਿਕ ਜਾਮ ਤੋਂ ਨਿਪਟਣ ਦੇ ਲਈ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਵੱਲੋਂ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ ¢ ਐੱਸ.ਸੀ.ਡੀ. ਵੱਲੋਂ ਰਾਜਧਾਨੀ ਦਿੱਲੀ ਦੇ ਇਤਿਹਾਸ ਵਿਚ ਹੁਣ ਤਕ ਦੇ ਸਭ ਤੋਂ ਵੱਡੇ ਪਾਰਕਿੰਗ ਪ੍ਰਾਜੈਕਟ ਦੀ ਤਿਆਰੀ ਕੀਤੀ ਜਾ ਰਹੀ ਹੈ ¢ ਇਸ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ 49 ਨਵੀਂ ਸਰਫੇਸ (ਰੋਡਸਾਈਡ) ਪਾਰਕਿੰਗ ਅਤੇ 9 ਵੱਡੇ ਮਲਟੀਲੈਵਲ ਪਾਰਕਿੰਗ ਪ੍ਰਾਜੈਕਟ ਬਣਾਏ ਜਾਣਗੇ ¢ ਮਿਲੀ ਜਾਣਕਾਰੀ ਮੁਤਾਬਿਕ ਐੱਮ.ਸੀ.ਡੀ. ਦਿੱਲੀ ਦੇ ਸਭ ਤੋਂ ਭੀੜ-ਭਾੜ ਵਾਲੇ ਵਪਾਰਕ ਤੇ ਰਿਹਾਇਸ਼ੀ ਇਲਾਕੇ, ਜਿਵੇਂ ਕਰੋਲ ਬਾਗ਼, ਰੋਹਿਣੀ, ਨਜਫਗੜ੍ਹ, ਪੀਤਮਪੁਰਾ ਅਤੇ ਸਿਟੀ-ਐਸਪੀ ਜ਼ੋਨ ਅਤੇ ਭੀੜ ਭਾੜ ਵਾਲੇ ਇਲਾਕਿਆਂ ਵਿਚ ਵੱਡੀ ਪੱਧਰ 'ਤੇ ਪਾਰਕਿੰਗ ਇਨਫ੍ਰਾਸਟਰਕਚਰ ਦਾ ਵਿਸਥਾਰ ਕੀਤਾ ਜਾਵੇਗਾ ¢ 49 ਸਰਫੇਸ ਪਾਰਕਿੰਗ ਪ੍ਰਾਜੈਕਟਾਂ ਵਿਚ 5 ਕਰੋਲ ਬਾਗ਼,8 ਸਿਟੀ-ਐਸਪੀ ਜ਼ੋਨ, 3 ਰੋਹਿਣੀ, ਅਤੇ 10 ਨਜਫਗੜ ਵਿਚ ਹਨ ¢ ਕੁੱਝ ਪ੍ਰਾਜੈਕਟ ਸਿਵਲ ਲਾਈਨਜ਼, ਸ਼ਾਹਦਰਾ ਉ?ਤਰ ਦੇ ਦੱਖਣ,ਕੇਸ਼ਵ ਪੁਰਮ ਅਤੇ ਮੱਧ ਜ਼ੋਨ ਵਿਚ ਵੀ ਤਜਵੀਜ਼ਸ਼ੁਦਾ ਹਨ ¢ ਅਧਿਕਾਰੀਆਂ ਮੁਤਾਬਿਕ ਇਨ੍ਹਾਂ ਵਿਚ ਕਈ ਥਾਂਵਾਂ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਜਦਕਿ ਕਈ ਹੋਰਨਾ ਇਲਾਕਿਆਂ ਵਿਚ ਨਿਰੀਖਣ ਅਤੇ ਹੋਰ ਸਟਡੀ ਚੱਲ ਰਹੀ ਹੈ ¢ ਇਨ੍ਹਾਂ ਇਲਾਕਿਆਂ ਵਿਚ ਸੜਕ ਕੰਢੇ ਖ਼ਾਲੀ ਜ਼ਮੀਨ ,ਖ਼ਾਲੀ ਪਲਾਟ ਅਤੇ ਮਾਰਕਿਟ ਦੇ ਨੇੜੇ ਦੀ ਥਾਂਵਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤਾਂਕਿ ਉਨ੍ਹਾਂ ਨੂੰ ਪਾਰਕਿੰਗ ਸਹੂਲਤਾਂ ਵਿਚ ਬਦਲਿਆ ਜਾ ਸਕੇ ¢ ਅਧਿਕਾਰੀਆਂ ਮੁਤਾਬਿਕ ਐੱਮ.ਸੀ.ਡੀ. ਨੇ ਜ਼ਮੀਨ ਦੇ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ¢ ਉਨ੍ਹਾਂ ਕਿਹਾ ਕਿ ਇਹ ਪੂਰਾ ਪ੍ਰਾਜੈਕਟ 2-3 ਸਾਲ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ ¢ ਜਾਣਕਾਰੀ ਮੁਤਾਬਿਕ ਮਲਟੀਲੈਵਲ ਪਾਰਕਿੰਗ ਦੇ ਲਈ 25 ਥਾਵਾਂ ਦੀ ਚੋਣ ਕੀਤੀ ਜਾ ਰਹੀ ਹੈ ¢
ਪਿਛਲੀ ਖ਼ਬਰ ਟਰੈਕਟਰ ਅਤੇ ਕਾਰ ਵਿਚਕਾਰ ਹੋਈ ਟੱਕਰ 'ਚ ਟਰੈਕਟਰ ਦੇ ਹੋਏ ਟੁਕੜ <br/> ਅਗਲੀ ਖ਼ਬਰ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਮਲਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।