ਭਗਤਾ ਭਾਈਕਾ, 22 ਜਨਵਰੀ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਵਲੋਂ ਯੂਥ ਆਗੂ ਇੰਦਰਜੀਤ ਸਿੰਘ ਮਾਨ ਨੂੰ ਮਾਰਕਫੈੱਡ ਦਾ ਚੇਅਰਮੈਨ ਲਗਾਉਣ ਦੇ ਫੈਸਲੇ ਦਾ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ | ਆਪ ਸਮਰਥਕਾਂ ਵਲੋਂ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ | ਇਸੇ ਤਹਿਤ ਬੀਤੀ ਦੇਰ ਸ਼ਾਮ ਵਕਤ ਸਥਾਨਕ ਸ਼ਹਿਰ ਦੇ ਮੁੱਖ ਚੌਕ ਵਿਖੇ ਸਮਰਥਕਾਂ ਵਲੋਂ ਲੱਡੂ ਵੰਡੇ ਗਏ, ਪਟਾਕੇ ਚਲਾਏ ਗਏ | ਇਸ ਸਮੇਂ ਯੂਥ ਆਗੂ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੀ ਪਾਰਟੀ ਪ੍ਰਤੀ ਮਿਹਨਤ ਦਾ ਮੁੱਲ ਮੋੜਿਆ ਹੈ | ਉਨ੍ਹਾਂ ਕਿਹਾ ਕਿ ਚੇਅਰਮੈਨ ਮਾਨ ਬੇਦਾਗ਼, ਇਮਾਨਦਾਰ, ਹਲਕੇ ਅੰਦਰ ਚੰਗਾ ਅਸਰ ਰਸੂਖ ਰੱਖਣ ਵਾਲੇ, ਲੋਕਾਂ ਨਾਲ ਖੜ੍ਹਣ ਵਾਲੇ ਆਗੂ ਹਨ | ਉਨ੍ਹਾਂ ਕਿਹਾ ਕਿ ਚੇਅਰਮੈਨ ਮਾਨ ਦੀ ਨਿਯੁਕਤੀ ਦਾ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ | ਨਿਯੁਕਤੀ ਨੂੰ ਲੈ ਕੇ ਸਮਰਥਕਾਂ ਵਲੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕਰਦੇ ਹੋਏ ਮਾਰਕਫੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਗਈ | ਇਸ ਸਮੇਂ ਰਣਧੀਰ ਸਿੰਘ ਧੀਰਾ, ਸੀਰਾ ਪੰਨੂੰ, ਮਨੀ ਬਰਾੜ, ਸੁਖਚੈਨ ਚੰਦ ਮੁੰਦਰੀ, ਕੁਲਵਿੰਦਰ ਸਿੰਘ ਪਪਨਾ, ਸੁਰਿੰਦਰ ਭੁੱਟੋ, ਜਗਰਾਜ ਸਿੰਘਖਾਨਾਪੱਤੀ, ਮੋਹਣ ਕੁਮਾਰ ਮਾਹਣਾ, ਕੈਨਾਲ ਭਦੌੜੀਆ, ਕਿ੍ਸ਼ਨ ਹਮੀਰਗੜ੍ਹ, ਜਗਤਾਰ ਸਿੰਘ ਹਮੀਰਗੜ੍ਹ, ਅੰਗਰੇਜ਼ ਸਿੰਘ, ਵਿੱਕੀ ਹਮੀਰਗੜ੍ਹ, ਨਿਰਭੈ ਸਿੰਘ ਸਮੇਤ ਵੱਡੀ ਗਿਣਤੀ ਸਮਰਥਕ ਹਾਜ਼ਰ ਸਨ |