27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

50 ਕਾਂਗਰਸੀ ਪਰਿਵਾਰਾਂ ਨੇ ਬਬਲੀ ਢਿੱਲੋਂ ਦੀ ਅਗਵਾਈ ਹੇਠ ਫੜਿਆ ਅਕਾਲੀ ਦਲ ਦਾ 'ਪੱਲਾ'

ਅਜੀਤ ਡੈਸਕ 23-01-2026
ਬਠਿੰਡਾ, 22 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਚੰਦਸਰ ਬਸਤੀ 'ਚੋਂ ਕਰੀਬ 50 ਕਾਂਗਰਸੀ ਪਰਿਵਾਰਾਂ ਨੇ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ | ਇਹ ਪਰਿਵਾਰ ਸਾਬਕਾ ਕੌਂਸਲਰ ਰਾਜੂ ਮਾਨ ਦੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ | ਅਕਾਲੀ ਦਲ ਦੇ ਦਫ਼ਤਰ ਵਿਚ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਵੇਂ ਸ਼ਾਮਿਲ ਹੋਏ ਨੌਜਵਾਨਾਂ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ 10 ਸਾਲ ਦੀ ਕਾਰਗੁਜ਼ਾਰੀ ਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ | ਉਨ੍ਹਾਂ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਬਠਿੰਡਾ ਸਮੇਤ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਕਰਵਾਏ ਵਿਕਾਸ ਕਾਰਜ ਬੇਮਿਸਾਲ ਹਨ, ਜੋ ਹੋਰ ਕੋਈ ਪਾਰਟੀ ਨਹੀਂ ਕਰਵਾ ਸਕੀ | ਉਨ੍ਹਾਂ ਦੱਸਿਆ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ 'ਚ ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅਮਨ ਕੁਮਾਰ, ਆਸ਼ੀਸ਼, ਸਟੀਫਨ, ਕੁਲਦੀਪ ਸਿੰਘ, ਬਲਕਰਨ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ, ਕਾਕਾ ਸਿੰਘ, ਅਨਮੋਲ ਸਿੰਘ, ਸਾਹਿਲ ਸਿੰਘ, ਵਿੱਕੀ ਸਹੋਤਾ, ਬਿੱਟੂ ਸਿੰਘ, ਸੋਮਾ ਸਿੰਘ, ਸੁਖਪ੍ਰੀਤ ਸਿੰਘ, ਸੰਜੂ ਸਿੰਘ, ਸੈਮੀ ਸਿੰਘ ਆਦਿ ਸ਼ਾਮਿਲ ਹਨ | ਇਸ ਮੌਕੇ ਕੁਲਦੀਪ ਸਿੰਘ ਨੰਬਰਦਾਰ, ਮੋਹਨਜੀਤ ਪੁਰੀ, ਰਾਜੂ ਮਾਨ, ਗੁਰਪ੍ਰੀਤ ਸੰਧੂ, ਰਵਿੰਦਰ ਸਿੰਘ ਚੀਮਾ, ਹਰਤਾਰ ਸਿੰਘ, ਕਰਮਜੋਗ ਸਿੰਘ ਮਾਨ, ਬਲਵਿੰਦਰ ਸਿੰਘ ਬੱਲੀ, ਜਗਜੀਤ ਸਿੰਘ ਭੁੱਲਰ, ਮਨਿੰਦਰ ਸਿੰਘ ਸੋਢੀ ਅਤੇ ਪਿ੍ੰਸੀਪਲ ਜਸਵਿੰਦਰ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਇੰਦਰਜੀਤ ਮਾਨ ਨੂੰ ਚੇਅਰਮੈਨ ਬਣਾਉਣ 'ਤੇ ਖੁਸ਼ੀ 'ਚ ਜਸ਼ਨ ਮਨਾਏ ਅਗਲੀ ਖ਼ਬਰ ਬਠਿੰਡਾ 'ਚ ਸੜਕ ਹਾਦਸੇ ਦੌਰਾਨ ਇਕ ਐਕਟਿਵਾ ਸਵਾਰ ਜ਼ਖ਼ਮੀ ਜ਼ਖ਼ਮੀ ਦੀ ਮਦਦ ਕਰਨ ਦੀ ਥਾਂ ਇਕ ਵਿਅਕਤੀ ਉਸ ਦਾ ਮੋਬਾਈਲ ਚੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।