28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੁੰਦਰ ਭਜਨਾਂ ਨਾਲ ਨਵੇਂ ਸਾਲ ਦਾ ਸਵਾਗਤ

ਅਜੀਤ ਡੈਸਕ 02-01-2026
ਰਾਮਾਂ ਮੰਡੀ, 1 ਜਨਵਰੀ (ਤਰਸੇਮ ਸਿੰਗਲਾ)-ਬੀਤੀ ਰਾਤ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਸ੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਵਲੋਂ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਸਹਿਯੋਗ ਨਾਲ ਨਵੇਂ ਸਾਲ 2026 ਦਾ ਸਵਾਗਤ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਦੀ ਚੌਕੀ ਦਾ ਆਯੋਜਨ ਕਰਕੇ ਕੀਤਾ | ਇਸ ਦੌਰਾਨ ਬਾਬਾ ਜੀ ਦਾ ਅਤੁੱਟ ਭੰਡਾਰਾ ਵੀ ਲਾਇਆ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਮਰੀਸ਼ ਕੁਮਾਰ ਵਿੱਕੀ, ਜੈਨ ਕੁਮਾਰ ਤੇ ਅਰੁਣ ਕੁਮਾਰ ਵਲੋਂ ਜੋਤੀ ਪ੍ਰਚੰਡ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ | ਸ਼ਿਆਮ ਪਰਿਵਾਰ ਮਿੱਤਰ ਮੰਡਲ ਵਲੋਂ ਮਹਿਮਾਨਾਂ ਨੂੰ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਦੀਆਂ ਤਸਵੀਰਾਂ ਭੇਟ ਕਰਕੇ ਸਨਮਾਨਿਤ ਕੀਤਾ | ਭਜਨ ਪ੍ਰਚਾਰਕ ਅਮਰਕਾਂਤ ਮਿਸ਼ਰਾ ਹਨੂਮਾਨਗੜ੍ਹ ਵਲੋਂ ਆਜਾ ਹਾਰੇ ਕੇ ਸਹਾਰੇ ਤੇ ਹੋਰ ਮਧੂਰ ਭਜਨ ਗਾ ਕੇ ਖਾਟੂ ਸ਼ਿਆਮ ਬਾਬਾ ਜੀ ਦਾ ਗੁਣਗਾਨ ਕੀਤਾ | ਇਸ ਮÏਕੇ ਗੋਲੀ ਸੀਂਗੋ ਵੀ ਵਿਸ਼ੇਸ਼ ਤÏਰ 'ਤੇ ਮੌਜੂਦ ਰਹੇ | ਸੰਸਥਾ ਦੇ ਮੈਂਬਰ ਅਭੈ ਕੁਮਾਰ ਸ਼ਰਮਾ ਨੇ ਸੰਸਥਾ ਵਲੋਂ ਮਹਿਮਾਨਾਂ ਤੇ ਭਗਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਕੰਧਵਾਲਾ ਹਾਜ਼ਰ ਖਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਾਇਬਰ ਠੱਗਾਂ ਨੇ ਬੈਂਕ ਕਰਮਚਾਰੀ ਦੱਸ ਕੇ ਮਾਰੀ 6 ਲੱਖ 53 ਹਜ਼ਾਰ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।