28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕੰਧਵਾਲਾ ਹਾਜ਼ਰ ਖਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ

ਪਿੰਡ ਕੰਧਵਾਲਾ ਹਾਜ਼ਰ ਖਾਂ 'ਚ ਸਜਾਏ ਨਗਰ ਕੀਰਤਨ ਦਾ ਦਿ੍ਸ਼ | ਅਜੀਤ ਤਸਵੀਰ <br/> 02-01-2026
ਮੰਡੀ ਅਰਨੀਵਾਲਾ, 1 ਜਨਵਰੀ (ਨਿਸ਼ਾਨ ਸਿੰਘ ਮੋਹਲਾ)-ਪਿੰਡ ਕੰਧਵਾਲਾ ਹਾਜ਼ਰ ਖਾਂ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸ਼ਾਲ ਨਗਰ ਕੀਰਤਨ ਸਜਾਇਆ | ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਨੂੰ ਫੁੱਲਾਂ ਦੇ ਨਾਲ ਸਜਾਇਆ | ਇਹ ਨਗਰ ਕੀਰਤਨ ਪਿੰਡ ਕੰਧਵਾਲਾ ਹਾਜ਼ਰ ਖਾ ਤੋਂ ਇਲਾਵਾ ਢਾਣੀ ਬੂਟਾ ਸਿੰਘ ਵਿਖੇ ਵੀ ਗਿਆ | ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਕਈ ਥਾਵਾਂ ਤੇ ਲੰਗਰ ਵੀ ਲਾਏ ਗਏ | ਨਗਰ ਕੀਰਤਨ ਵਿਚ ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਰਤਨ ਕੀਤਾ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ ਅਗਲੀ ਖ਼ਬਰ ਸੁੰਦਰ ਭਜਨਾਂ ਨਾਲ ਨਵੇਂ ਸਾਲ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।