ਪੁਸਤਕ ਮੇਲੇ ਦੇ ਦੂਜੇ ਦਿਨ ਮੈਡੀਕਲ ਜਾਂਚ ਕੈਂਪ ਲਗਾਇਆ
ਜੋਗਾ, 20 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸ਼ਬਦ ਸਾਂਝ ਸੰਸਥਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਲਗਾਏ ਗਏ ਪੁਸਤਕ ਮੇਲੇ ਦੇ ਦੂਜੇ ਦਿਨ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ’ਚ ਸੈਂਕੜੇ ਮਰੀਜ਼ਾਂ ਨੇ ਪਹੁੰਚ ਕੇ ਡਾ. ਜਗਰੂਪ ਸਿੰਘ, ਡਾ.
ਜੋਗਾ, 20 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸ਼ਬਦ ਸਾਂਝ ਸੰਸਥਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਲਗਾਏ ਗਏ ਪੁਸਤਕ ਮੇਲੇ ਦੇ ਦੂਜੇ ਦਿਨ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ’ਚ ਸੈਂਕੜੇ ਮਰੀਜ਼ਾਂ ਨੇ ਪਹੁੰਚ ਕੇ ਡਾ. ਜਗਰੂਪ ਸਿੰਘ, ਡਾ. ਅੰਮ੍ਰਿਤ, ਡਾ. ਅਜੈ ਕੁਮਾਰ, ਡਾ. ਜਸ਼ਨਪ੍ਰੀਤ ਸਿੰਘ, ਡਾ. ਸਮਰੀਨ ਅਤੇ ਡਾ. ਪਰਵਜੋਤ ਕੌਰ ਤੋਂ ਸਿਹਤ ਦੀ ਜਾਂਚ ਕਰਵਾਈ। ਮਰੀਜ਼ਾਂ ਦੀ ਸਿਹਤ ਜਾਂਚ ਕਰਦਿਆਂ ਉਨ੍ਹਾਂ ਨੂੰ ਲੋੜ ਅਨੁਸਾਰ ਸਿਹਤ ਸਬੰਧੀ ਸਲਾਹ ਦਿੱਤੀ ਗਈ। ਪ੍ਰਬੰਧਕ ਡਾ. ਸੁਖਪਾਲ ਜੋਗਾ, ਗੁਰਸੇਵਕ ਸਿੰਘ ਗੁਰੀ ਜੋਗਾ ਅਤੇ ਮਾ. ਬਲਜੀਤ ਸਿੰਘ ਅਕਲੀਆ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਲੋੜਵੰਦਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਪੁਸਤਕ ਮੇਲੇ ਦੌਰਾਨ ਸਾਹਿਤਕ ਤੇ ਸਮਾਜਿਕ ਸਰਗਰਮੀਆਂ ਦੇ ਨਾਲ-ਨਾਲ ਲੋਕ ਭਲਾਈ ਦੇ ਅਜਿਹੇ ਉਪਰਾਲੇ ਸਮਾਜ ਚ ਚੰਗਾ ਸੁਨੇਹਾ ਦਿੰਦੇ ਹਨ। ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਮੁਖੀ ਲੈਕ. ਅਮਨਦੀਪ ਸਿੰਘ, ਪ੍ਰਮਾਣਜੋਤ ਸਿੰਘ ਜੋਗਾ, ਸਾਬਕਾ ਪ੍ਰਧਾਨ ਨਗਰ ਪੰਚਾਇਤ ਗੁਰਮੀਤ ਸਿੰਘ ਜੋਗਾ, ਕਿਸਾਨ ਆਗੂ ਇੰਦਰਜੀਤ ਸਿੰਘ ਝੱਬਰ, ਮਾ. ਹਰਦੀਪ ਸਿੰਘ ਬੁਰਜ ਰਾਠੀ, ਅਮਰੀਸ਼ ਸਿੰਘ ਮਾਖਾ, ਅਮਰੀਕ ਸਿੰਘ ਜੋਗਾ, ਵੈਦ ਧਰਮ ਸਿੰਘ, ਰਘਬੀਰ ਚੰਦ ਅਕਲੀਆ, ਰਵਿੰਦਰ ਕਾਲੂ, ਗਗਨ ਦਾਸ, ਬਲਾਕ ਪ੍ਰਧਾਨ ਡਾ . ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਬਾਬਾ ਆਦਿ ਹਾਜ਼ਰ ਸਨ।