14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜੋ ਸਰਪੰਚ ਹੈ ਹੀ ਨਹੀਂ, ਉਹਨੂੰ ਹਟਾਉਣ ਦੀ ਮੰਗ! ਭਾਈ ਹਰਜੋਗਿੰਦਰ ਸਿੰਘ ਨਗਰ ਦੇ 7 ਪੰਚਾਂ ਵਲੋਂ ਵਿਧਾਇਕ ਨੂੰ ਦਿੱਤਾ ਅਜੀਬ ਮੰਗ ਪੱਤਰ

ਭੁੱਚੋ ਮੰਡੀ, 13 ਅਗਸਤ (ਪਰਵਿੰਦਰ ਸਿੰਘ ਜੌੜਾ)- ਭਾਈ ਹਰਜੋਗਿੰਦਰ ਸਿੰਘ ਨਗਰ (ਚੱਕ ਫਤਿਹ ਸਿੰਘ ਵਾਲਾ) ਦੇ 7 ਪੰਚਾਂ ਨੇ ਹਲਕਾ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਜਿਨ੍ਹਾਂ ਦੀ ਰਿਹਾਇਸ਼ ਵੀ ਚੱਕ ਫਤਿਹ ਸਿੰਘ ਵਾਲਾ ਵਿਖੇ ਹੀ ਹੈ, ਨੂੰ ਅਜੀਬ ਮੰਗ ਪੱਤਰ ਦਿੱਤਾ ਗਿਆ ਹੈ।

ਭਾਈ ਹਰਜੋਗਿੰਦਰ ਸਿੰਘ ਨਗਰ ਦੇ ਪੰਚ ਵਿਧਾਇਕ ਮਾ. ਜਗਸੀਰ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ। ਤਸਵੀਰ: ਪਰਵਿੰਦਰ ਸਿੰਘ ਜੌੜਾ 14-08-2026
ਭੁੱਚੋ ਮੰਡੀ, 13 ਅਗਸਤ (ਪਰਵਿੰਦਰ ਸਿੰਘ ਜੌੜਾ)- ਭਾਈ ਹਰਜੋਗਿੰਦਰ ਸਿੰਘ ਨਗਰ (ਚੱਕ ਫਤਿਹ ਸਿੰਘ ਵਾਲਾ) ਦੇ 7 ਪੰਚਾਂ ਨੇ ਹਲਕਾ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਜਿਨ੍ਹਾਂ ਦੀ ਰਿਹਾਇਸ਼ ਵੀ ਚੱਕ ਫਤਿਹ ਸਿੰਘ ਵਾਲਾ ਵਿਖੇ ਹੀ ਹੈ, ਨੂੰ ਅਜੀਬ ਮੰਗ ਪੱਤਰ ਦਿੱਤਾ ਗਿਆ ਹੈ। ਮੰਗ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਪਿੰਡ ਦੇ ਸਰਪੰਚ ਇਕਬਾਲ ਸਿੰਘ ਨੂੰ ਹਟਾ ਕੇ ਪਿੰਡ ਵਿਚ ਪ੍ਰਬੰਧਕ ਲਗਾਇਆ ਜਾਵੇ। ਕਿਹਾ ਗਿਆ ਹੈ ਕਿ ਪਿੰਡ ਦੇ ਸਰਪੰਚ ਇਕਬਾਲ ਸਿੰਘ ਜੋ ਕਿ ਪਿੰਡ ਦੇ ਵਿਕਾਸ ਕਾਰਜ ਕਰਾਉਣ ਵਿਚ ਕੋਈ ਦਿਲਚਸਪੀ ਨਹੀਂ ਰੱਖਦਾ ਅਤੇ ਪਿੰਡ ਦੇ ਲੋਕ ਅਤੇ ਪੰਚ ਸਾਹਿਬਾਨ ਸਰਪੰਚ ਇਕਬਾਲ ਸਿੰਘ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ ਪੰਚਾਇਤ ਦੇ ਕੁੱਲ 9 ਮੈਂਬਰਾਂ ‘ਚੋਂ 7 ਮੈਂਬਰ ਸਰਪੰਚ ਦੇ ਖ਼ਿਲਾਫ਼ ਹਨ, ਕਾਰਨ ਸਰਪੰਚ ਇਕਬਾਲ ਸਿੰਘ ਨੂੰ ਹਟਾ ਕੇ ਪਿੰਡ ਵਿਚ ਪ੍ਰਬੰਧਕ ਲਗਾਇਆ ਜਾਵੇ ਅਤੇ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣ। ਮੰਗ ਪੱਤਰ ‘ਤੇ 4 ਪੰਚਾਂ ਦੇ ਦਸਤਖ਼ਤ ਅਤੇ 3 ਪੰਚਾਂ ਦੇ ਅੰਗੂਠੇ ਲੱਗੇ ਹਨ। ਬੀ. ਡੀ. ਪੀ. ਓ. ਨਥਾਣਾ ਦੇ ਨਾਂਅ ‘ਤੇ ਲਿਖੇ ਇਸ ਮੰਗ ਪੱਤਰ ‘ਤੇ ਵਿਧਾਇਕ ਵਲੋਂ ਸਟ੍ਰੋਂਗਲੀ ਰਿਕਮੈਂਡਿਡ ਲਿਖ ਕੇ ਮੋਹਰ ਸਣੇ ਦਸਤਖ਼ਤ ਕੀਤੇ ਗਏ ਹਨ। ਇੱਥੇ ਦਿਲਚਸਪ ਗੱਲ ਇਹ ਹੈ ਕਿ ਇਕਬਾਲ ਸਿੰਘ ਭਾਈ ਹਰਜੋਗਿੰਦਰ ਸਿੰਘ ਨਗਰ ਦਾ ਸਰਪੰਚ ਹੈ ਹੀ ਨਹੀਂ, ਤਾਂ ਫਿਰ ਕਿਸ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ। ਭਾਈ ਹਰਜੋਗਿੰਦਰ ਸਿੰਘ ਨਗਰ ਦੀ ਔਰਤ ਸਰ ਪੰਚ ਹਰਪ੍ਰੀਤ ਕੌਰ ਹੈ, ਜੋ ਇਕਬਾਲ ਸਿੰਘ ਦੀ ਪਤਨੀ ਹੈ। ਹਰਪ੍ਰੀਤ ਕੌਰ ਹਰ ਪੰਚਾਇਤੀ ਫ਼ੈਸਲਿਆਂ ਜਾਂ ਦਸਤਾਵੇਜ਼ਾਂ ‘ਤੇ ਖ਼ੁਦ ਆਪਣੇ ਦਸਤਖ਼ਤ ਕਰਦੀ ਹੈ ਅਤੇ ਇਕਬਾਲ ਸਿੰਘ ਦਾ ਕਿਤੇ ਵੀ ਸਰਪੰਚ ਵਜੋਂ ਕੋਈ ਨਾਂਅ ਨਹੀਂ ਆਉਂਦਾ।
ਪਿਛਲੀ ਖ਼ਬਰ ਸਾਲਾਂ ਦੀ ਉਡੀਕ ਬਾਅਦ ਬਿਨਾਂ ਪਲਾਨਿੰਗ ਕੀਤਿਆਂ ਬਣੀ ਸੜਕ ਲਈ ਸੀਵਰੇਜ ਹੋਲਾਂ ਦੇ ਢੱਕਣ ਬਣੇ ਮੁਸੀਬਤ ਅਗਲੀ ਖ਼ਬਰ ਮੁਲਾਜ਼ਮਾਂ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।