ਮੌੜ ਮੰਡੀ ਵਿਖੇ ਸ੍ਰੀ ਸ਼ਿਵ ਪੁਰਾਣ ਕਥਾ ਤੋਂ ਪਹਿਲਾਂ ਕੱਢੀ ਗਈ ਸ਼ੋਭਾ ਯਾਤਰਾ ਨੂੰ ਝੰਡੀ ਦਿੰਦੇ ਹੋਏ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਮਹੰਤ ਰਮੇਸ਼ ਮੁਨੀ ਜੀ।
ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੀ ਸ਼ੁਰੂਆਤ ਤੋਂ ਪਹਿਲਾਂ ਕੱਢੀ ਗਈ ਸੋਭਾ ਯਾਤਰਾ
ਮੌੜ ਮੰਡੀ, 13 ਅਗਸਤ (ਗੁਰਜੀਤ ਸਿੰਘ ਕਮਾਲੂ)- ਸਾਵਣ ਮਹੀਨੇ ‘ਚ ਆਉਣ ਵਾਲੇ ਮਾਂ ਦੁਰਗਾ ਦੇ ਪਵਿੱਤਰ ਨਵਰਾਤਿਆਂ ‘ਚ ਸ੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਵਲੋਂ ਦੂਸਰੀ ਸ੍ਰੀ ਸ਼ਿਵ ਮਹਾਂ ਪ੍ਰਾਣ ਕਥਾ ਦਾ ਆਯੋਜਨ 13 ਅਗਸਤ ਤੋਂ ਲੈ ਕੇ 20 ਅਗਸਤ ਤੱਕ ਸਥਾਨਕ ਮੰਡੀ ਦੇ ਕ੍ਰਿਸ਼ਨਾ ਮੰਦਰ ਦੇ ਸਾਹਮਣੇ ਅਨਾਜ ਮੰਡੀ ਅੰਦਰ ਕਰਵਾਇਆ ਜਾ ਰਿਹਾ। ਕਥਾ ਦੇ ਪਰਵਕਤਾ ਪੰਡਿਤ ਸ਼ਿਵ ਗੁਰੂ ਜੀ ਮਹਾਰਾਜ ਉਨਹੈਲ (ਉਜੈਨ) ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਮੌੜ ਮੰਡੀ, 13 ਅਗਸਤ (ਗੁਰਜੀਤ ਸਿੰਘ ਕਮਾਲੂ)- ਸਾਵਣ ਮਹੀਨੇ ‘ਚ ਆਉਣ ਵਾਲੇ ਮਾਂ ਦੁਰਗਾ ਦੇ ਪਵਿੱਤਰ ਨਵਰਾਤਿਆਂ ‘ਚ ਸ੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਵਲੋਂ ਦੂਸਰੀ ਸ੍ਰੀ ਸ਼ਿਵ ਮਹਾਂ ਪ੍ਰਾਣ ਕਥਾ ਦਾ ਆਯੋਜਨ 13 ਅਗਸਤ ਤੋਂ ਲੈ ਕੇ 20 ਅਗਸਤ ਤੱਕ ਸਥਾਨਕ ਮੰਡੀ ਦੇ ਕ੍ਰਿਸ਼ਨਾ ਮੰਦਰ ਦੇ ਸਾਹਮਣੇ ਅਨਾਜ ਮੰਡੀ ਅੰਦਰ ਕਰਵਾਇਆ ਜਾ ਰਿਹਾ। ਕਥਾ ਦੇ ਪਰਵਕਤਾ ਪੰਡਿਤ ਸ਼ਿਵ ਗੁਰੂ ਜੀ ਮਹਾਰਾਜ ਉਨਹੈਲ (ਉਜੈਨ) ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਕਥਾ ਦਾ ਸਮਾਂ ਸ਼ਾਮ 7 ਵਜੇ ਤੋਂ ਲੈ ਕੇ 10 ਵਜੇ ਤੱਕ ਹੋਵੇਗਾ। ਕਥਾ ਆਰੰਭ ਹੋਣ ਤੋਂ ਇਕ ਦਿਨ ਪਹਿਲਾਂ ਸ੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਵਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜੋ ਕ੍ਰਿਸ਼ਨਾ ਮੰਦਰ ਤੋਂ ਸ਼ੁਰੂ ਹੋ ਕੇ ਮੰਡੀ ਦੇ ਵੱਖ-ਵੱਖ ਬਾਜ਼ਾਰਾਂ ਅਤੇ ਗਲੀਆਂ ਵਿਚ ਦੀ ਹੁੰਦੀ ਹੋਈ ਸ੍ਰੀ ਕ੍ਰਿਸ਼ਨਾ ਮੰਦਰ ਨਜ਼ਦੀਕ ਕਥਾ ਵਾਲੇ ਪੰਡਾਲ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ, ਜਦਕਿ ਜਯੋਤੀ ਪ੍ਰਚੰਡ ਰਮੇਸ਼ ਮੁਨੀ ਜੀ ਡੇਰਾ ਬਾਬਾ ਸ੍ਰੀ ਹਨੂਮਾਨ ਮੰਦਰ ਮੌੜ ਵਲੋਂ ਕੀਤੀ ਗਈ। ਸੰਸਥਾ ਦੇ ਮੈਂਬਰਾਂ ਵਲੋਂ ਜਨਮੇਜਾ ਸਿੰਘ ਸੇਖੋਂ ਤੇ ਸੰਤ ਰਮੇਸ਼ ਮੁਨੀ ਨੂੰ ਧਾਰਮਿਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੋਭਾ ਯਾਤਰਾ ਵਿਚ ਭਾਜਪਾ ਦੇ ਹਲਕਾ ਮੌੜ ਦੇ ਇੰਚਾਰਜ ਦਿਆਲ ਦਾਸ ਸੋਢੀ ਤੇ ਆਮ ਪਾਰਟੀ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਸੰਸਥਾ ਦੇ ਪ੍ਰਧਾਨ ਡਾਕਟਰ ਬਿਪਨ ਚੰਦਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਥਾ 13 ਅਗਸਤ ਤੋਂ ਸ਼ੁਰੂ ਹੋਵੇਗ ੀ ਜੋ 20 ਅਗਸਤ ਤੱਕ ਚੱਲੇਗੀ। 20 ਅਗਸਤ ਨੂੰ ਸਵੇਰੇ 8 ਵਜੇ ਕਥਾ ਦਾ ਹਵਨ ਹੋਵੇਗਾ ਅਤੇ ਕਥਾ ਦਾ ਸਮਾਪਤੀ ਸਮਾਂ 10 ਤੋਂ 12 ਵਜੇ ਦਾ ਰਹੇਗਾ। ਕਥਾ ਦੀ ਸਮਾਪਤੀ ਉਪਰੰਤ 12 ਵਜੇ ਭੰਡਾਰਾ ਅਤੁੱਟ ਵਰਤੇਗਾ।