ਵਿਅਕਤੀ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਮ੍ਰਿਤਕ ਦੀ ਪਤਨੀ ਅਤੇ ਪ੍ਰੇਮੀ ’ਤੇ ਮੁਕੱਦਮਾ ਦਰਜ
ਬਠਿੰਡਾ, 13 ਅਗਸਤ (ਵੀਰਪਾਲ ਸਿੰਘ)- ਪਤਨੀ ਦੇ ਨਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੀ ਪਤਨੀ ਅਤੇ ਪ੍ਰੇਮੀ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫ਼ਸਰ ਦੀਵਾਨ ਚੰਦ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਜਨੀ ਨਿਰਖ ਬਹਾਦਰ ਪੁੱਤਰ ਗੌਕਰਨ ਬਹਾਦਰ ਵਾਸੀ ਫ਼ਰੀਦ ਨਗਰ ਬਠਿੰਡਾ ਵਲੋਂ ਥਾਣਾ ਕੈਂਟ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਮੇਰੀ ਨੂੰਹ ਮ੍ਰਿਤਕ ਦੀ ਪਤਨੀ ਸ਼ਾਂਤੀ ਦੇਵੀ ਕ੍ਰਮੋਦ ਨਾਲ ਨਜਾਇਜ਼ ਸਬੰਧ ਸਨ, ਜਿਨ੍ਹਾਂ ਤੋਂ ਦੁਖੀ ਹੋ ਕੇ ਮੇਰੇ ਪੁੱਤਰ ਪ੍ਰਕਾਸ਼ ਬਹਾਦਰ ਨੇ 10 ਅਗਸਤ ਨੂੰ ਆਪਣੇ ਘਰ ਵਿਖੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਅਜੀਤ ਡੈਸਕ
14-08-2026