ਨੌਜਵਾਨ ਵਲੋਂ ਨਹਿਰ ’ਚ ਛਾਲ ਮਾਰਨ ਦੇ ਖ਼ਦਸ਼ੇ ਤਹਿਤ ਪ੍ਰਸ਼ਾਸਨ ਨੇ ਚਲਾਇਆ ਖੋਜ ਅਭਿਆਨ, ਨਹੀਂ ਮਿਲਿਆ ਸੁਰਾਗ
ਤਲਵੰਡੀ ਸਾਬੋ, 13 ਅਗਸਤ (ਪੱਤਰ ਪ੍ਰੇਰਕ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਇਕ ਨੌਜਵਾਨ ਵਲੋਂ ਲੰਘੀ ਦੇਰ ਰਾਤ ਨੇੜਲੇ ਪਿੰਡ ਭਾਗੀਵਾਂਦਰ ਕੋਲ ਦੀ ਲੰਘਦੀ ਕੋਟਲਾ ਬ੍ਰਾਂਚ ਨਹਿਰ ‘ਚ ਛਾਲ ਮਾਰ ਦੇਣ ਦੇ ਖ਼ਦਸ਼ੇ ਤਹਿਤ ਅੱਜ ਤਲਵੰਡੀ ਸਾਬੋ ਪੁਲਿਸ ਪ੍ਰਸ਼ਾਸਨ ਨੇ ਨੌਜਵਾਨ ਦੀ ਭਾਲ ਵਿਚ ਨਹਿਰ ‘ਚ ਖੋਜ ਅਭਿਆਨ ਚਲਾਇਆ ਪ੍ਰੰਤੂ ਨੌਜਵਾਨ ਦਾ ਕੋਈ ਸੁਰਾਗ ਨਹੀ ਮਿਲ ਸਕਿਆ। ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪੁਲਿਸ ਨੂੰ ਇਕ ਨੌਜਵਾਨ ਦੇ ਲੰਘੀ ਰਾਤ ਕੋਟਲਾ ਬ੍ਰਾਂਚ ਨਹਿਰ ਚ ਛਾਲ ਮਾਰ ਦਿੱਤੇ ਜਾਣ ਦੀ ਖ਼ਬਰ ਮਿਲਣ ਤੇ ਥਾਣਾ ਤਲਵੰਡੀ ਸਾਬੋ ਮੁਖੀ ਅਮਰੀਕ ਸਿੰਘ ਨੇ ਨਹਿਰ ਤੇ ਪੁੱਜ ਕੇ ਸਥਿੱਤੀ ਦਾ ਜਾਇਜ਼ਾ ਲਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਸੂਚਨਾ ਦੇ ਆਧਾਰ ‘ਤੇ ਸਵੇਰੇ ਹੀ ਬਠਿੰਡਾ ਤੋਂ ਐੱਨ.
ਨ
ਨਹਿਰ ’ਚ ਖੋਜ ਅਭਿਆਨ ਦੌਰਾਨ ਐੱਨ.ਡੀ.ਆਰ.ਐੱਫ ਜਵਾਨ। (ਇਨਸੈਟ ’ਚ) ਗੁੰਮਸ਼ੁਦਾ ਨੌਜਵਾਨ ਨਵਜੋਤ ਸਿੰਘ ਦੀ ਫਾਈਲ ਤਸਵੀਰ।
14-08-2026
ਤਲਵੰਡੀ ਸਾਬੋ, 13 ਅਗਸਤ (ਪੱਤਰ ਪ੍ਰੇਰਕ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਇਕ ਨੌਜਵਾਨ ਵਲੋਂ ਲੰਘੀ ਦੇਰ ਰਾਤ ਨੇੜਲੇ ਪਿੰਡ ਭਾਗੀਵਾਂਦਰ ਕੋਲ ਦੀ ਲੰਘਦੀ ਕੋਟਲਾ ਬ੍ਰਾਂਚ ਨਹਿਰ ‘ਚ ਛਾਲ ਮਾਰ ਦੇਣ ਦੇ ਖ਼ਦਸ਼ੇ ਤਹਿਤ ਅੱਜ ਤਲਵੰਡੀ ਸਾਬੋ ਪੁਲਿਸ ਪ੍ਰਸ਼ਾਸਨ ਨੇ ਨੌਜਵਾਨ ਦੀ ਭਾਲ ਵਿਚ ਨਹਿਰ ‘ਚ ਖੋਜ ਅਭਿਆਨ ਚਲਾਇਆ ਪ੍ਰੰਤੂ ਨੌਜਵਾਨ ਦਾ ਕੋਈ ਸੁਰਾਗ ਨਹੀ ਮਿਲ ਸਕਿਆ। ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪੁਲਿਸ ਨੂੰ ਇਕ ਨੌਜਵਾਨ ਦੇ ਲੰਘੀ ਰਾਤ ਕੋਟਲਾ ਬ੍ਰਾਂਚ ਨਹਿਰ ਚ ਛਾਲ ਮਾਰ ਦਿੱਤੇ ਜਾਣ ਦੀ ਖ਼ਬਰ ਮਿਲਣ ਤੇ ਥਾਣਾ ਤਲਵੰਡੀ ਸਾਬੋ ਮੁਖੀ ਅਮਰੀਕ ਸਿੰਘ ਨੇ ਨਹਿਰ ਤੇ ਪੁੱਜ ਕੇ ਸਥਿੱਤੀ ਦਾ ਜਾਇਜ਼ਾ ਲਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਸੂਚਨਾ ਦੇ ਆਧਾਰ ‘ਤੇ ਸਵੇਰੇ ਹੀ ਬਠਿੰਡਾ ਤੋਂ ਐੱਨ.ਡੀ.ਆਰ.ਐੱਫ ਦੀਆਂ ਦੋ ਟੀਮਾਂ ਵੀ ਦੋ ਮੋਟਰ ਚਾਲਕ ਕਿਸ਼ਤੀਆਂ ਨਾਲ ਨਹਿਰ ਤੇ ਪੁੱਜੀਆਂ ਤੇ ਉਨ੍ਹਾਂ ਬਾਅਦ ਦੁਪਹਿਰ ਤੱਕ ਮਾਹਿਰ ਗੋਤਾਖੋਰਾਂ ਦੀ ਮਦਦ ਸਦਕਾ ਨਹਿਰ ਦੇ ਕਈ ਹਿੱਸਿਆਂ ਤੱਕ ਖੋਜ ਪੜਤਾਲ ਕੀਤੀ ਪ੍ਰੰਤੂ ਨੌਜਵਾਨ ਬਾਰੇ ਕੋਈ ਸੁਰਾਗ ਨਾ ਮਿਲਦਾ ਦੇਖ ਬਾਅਦ ਦੁਪਹਿਰ ਖੋਜ ਕਾਰਜਾਂ ਨੂੰ ਵਿਰਾਮ ਦੇ ਦਿੱਤਾ ਗਿਆ। ਪਤਾ ਲੱਗਾ ਹੈ ਕਿ ਨੌਜਵਾਨ ਦੇ ਵਾਰਿਸਾਂ ਤੇ ਸਕੇ ਸੰਬੰਧੀਆਂ ਨੇ ਵੀ ਆਪਣੇ ਪੱਧਰ ਤੇ ਖੋਜ ਮੁਹਿੰਮ ਚਲਾਈ ਹੋਈ ਹੈ। ਜਾਣਕਾਰੀ ਮੁਤਾਬਿਕ ਉਕਤ ਨੌਜਵਾਨ ਦਾ ਮੋਟਰ-ਸਾਈਕਲ ਦੇਰ ਰਾਤ ਨਹਿਰ ਦੇ ਪੁਲ ਤੋਂ ਮਿਲਣ ਕਰਕੇ ਖ਼ਦਸ਼ਾ ਪ੍ਰਗਟਾਇਆ ਗਿਆ ਕਿ ਉਸ ਨੇ ਨਹਿਰ ‘ਚ ਛਾਲ ਮਾਰੀ ਹੋ ਸਕਦੀ ਹੈ ਹਾਲਾਂਕਿ ਛਾਲ ਮਾਰੇ ਜਾਣ ਦੀ ਜਿੱਥੇ ਕੋਈ ਠੋਸ ਪੁਸ਼ਟੀ ਨਹੀਂ ਹੋ ਸਕੀ ਉੱਥੇ ਨੌਜਵਾਨ ਵੱਲੋਂ ਅਜਿਹਾ ਕੋਈ ਕਦਮ ਉਠਾਉਣ ਦੇ ਕਾਰਣ ਵੀ ਅਜੇ ਸਪੱਸ਼ਟ ਨਹੀ ਹੋਏ। ਉੱਧਰ ਥਾਣਾ ਮੁਖੀ ਅਮਰੀਕ ਸਿੰਘ ਨੇ ਕਿਹਾ ਕਿ ਭਾਵੇਂ ਨਹਿਰ ‘ਚ ਖੋਜ ਕਾਰਜ ਫਿਲਹਾਲ ਰੋਕੇ ਗਏ ਹਨ ਪਰ ਨੌਜਵਾਨ ਦੀ ਭਾਲ ਲਈ ਹੋਰ ਯਤਨ ਆਰੰਭੇ ਗਏ ਹਨ। ਨੌਜਵਾਨ ਦੀ ਪਛਾਣ ਨਵਜੋਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਦੱਸੀ ਜਾ ਰਹੀ ਹੈ।