14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਾਰਕ ਕ੍ਰਿਸ਼ਨਾ ਹਸਪਤਾਲ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ

ਬਠਿੰਡਾ, 13 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਪਾਰਕ ਕ੍ਰਿਸ਼ਨਾ ਹਸਪਤਾਲ, ਬਠਿੰਡਾ ਵਿਖੇ ਮੁਫ਼ਤ ਮੈਗਾ ਸਿਹਤ ਜਾਂਚ ਅਤੇ ਮੋਟਾਪਾ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 80 ਮਰੀਜ਼ਾਂ ਦੀ ਜਾਂਚ ਕੀਤੀ ਗਈ।

ਬਠਿੰਡਾ ਦੇ ਪਾਰਕ ਕ੍ਰਿਸ਼ਨਾ ਹਸਪਤਾਲ ਵਿਖੇ ਲਗਾਏ ਗਏ ਸਿਹਤ ਜਾਂਚ ਕੈਂਪ ਦਾ ਇੱਕ ਦ੍ਰਿਸ਼। ਅਜੀਤ ਤਸਵੀਰ 14-08-2026
ਬਠਿੰਡਾ, 13 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਪਾਰਕ ਕ੍ਰਿਸ਼ਨਾ ਹਸਪਤਾਲ, ਬਠਿੰਡਾ ਵਿਖੇ ਮੁਫ਼ਤ ਮੈਗਾ ਸਿਹਤ ਜਾਂਚ ਅਤੇ ਮੋਟਾਪਾ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 80 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਪਾਰਕ ਕ੍ਰਿਸ਼ਨਾ ਹਸਪਤਾਲ ਦੇ ਡਾਕਟਰਾਂ ਦੀ ਟੀਮ, ਐਸੋਸੀਏਟ ਡਾਇਰੈਕਟਰ-ਬੈਰੀਏਟ੍ਰਿਕ ਅਤੇ ਮੈਟਾਬੋਲਿਕ ਸਰਜਰੀ ਡਾ. ਅਮਿਤ ਗਰਗ ਅਤੇ ਚੇਅਰਮੈਨ ਅਤੇ ਹੈੱਡ-ਐਂਡੋਕ੍ਰਾਇਨੋਲੋਜੀ ਡਾ. ਸੁਸ਼ੀਲ ਕੋਟਰੂ ਨੇ ਸਹਿਯੋਗੀ ਮੈਡੀਕਲ ਟੀਮ ਨਾਲ ਮਿਲ ਕੇ ਨਿੱਜੀ ਸਿਹਤ ਸਥਿਤੀਆਂ ਦੇ ਆਧਾਰ ’ਤੇ ਵਿਅਕਤੀਗਤ ਡਾਕਟਰੀ ਸਲਾਹ, ਜੀਵਨ ਸ਼ੈਲੀ ਬਾਰੇ ਪਰਾਮਰਸ਼ ਅਤੇ ਉਚਿੱਤ ਇਲਾਜ ਦੇ ਵਿਕਲਪਾਂ ’ਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸ ਮੌਕੇ ਡਾ. ਅਮਿਤ ਗਰਗ ਨੇ ਮੋਟਾਪੇ, ਸ਼ੂਗਰ ਪ੍ਰਬੰਧਨ ਅਤੇ ਮੋਟਾਪੇ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਲਾਹ ਦਿੱਤੀ। ਉਨ੍ਹਾਂ ਨੇ ਮਰੀਜ਼ਾਂ ਨੂੰ ਵਿਆਪਕ ਵਜ਼ਨ ਪ੍ਰਬੰਧਨ, ਖ਼ੁਰਾਕ ਵਿਚ ਬਦਲਾਅ, ਜੀਵਨ ਸ਼ੈਲੀ ਵਿਚ ਸੁਧਾਰ ਅਤੇ ਉਚਿਤ ਤੌਰ ’ਤੇ ਚੁਣੇ ਗਏ ਮਰੀਜ਼ਾਂ ਲਈ ਮੈਟਾਬੋਲਿਕ ਅਤੇ ਬੈਰੀਏਟ੍ਰਿਕ ਸਰਜਰੀ ਸਮੇਤ ਅੱਗੇ ਦੇ ਇਲਾਜ ਦੇ ਵਿਕਲਪਾਂ ਬਾਰੇ ਵੀ ਸਲਾਹ ਦਿੱਤੀ। ਇਹ ਕੈਂਪ ਸ਼ੂਗਰ ਪ੍ਰਬੰਧਨ ’ਤੇ ਵੀ ਕੇਂਦਰਿਤ ਸੀ, ਜਿਸ ਦੇ ਤਹਿਤ ਮਰੀਜ਼ਾਂ ਨੂੰ ਸਿਹਤਮੰਦ ਬਲੱਡ ਸ਼ੂਗਰ ਦਾ ਪੱਧਰ ਬਣਾਏ ਰੱਖਣ, ਉਚਿੱਤ ਖ਼ੁਰਾਕ ਦੀਆਂ ਆਦਤਾਂ, ਜੀਵਨ ਸ਼ੈਲੀ ਵਿਚ ਬਦਲਾਅ ਅਤੇ ਨਿਯਮਤ ਜਾਂਚ ਤੇ ਡਾਕਟਰੀ ਸਲਾਹ ਦੇ ਮਹੱਤਵ ਬਾਰੇ ਮਾਰਗਦਰਸ਼ਨ ਦਿੱਤਾ ਗਿਆ।
ਪਿਛਲੀ ਖ਼ਬਰ ਐੱਨ.ਐੱਚ.ਐੱਮ. ਮੁਲਾਜ਼ਮਾਂ ਵਲੋਂ ਸਿਵਲ ਸਰਜਨ ਦਫ਼ਤਰ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਬਲਕਾਰ ਸਿੰਘ ਬਰਾੜ ਵਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।