10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬੱਲ੍ਹੋ ’ ਚ ਤੀਆਂ ਦੀਆਂ ਰੌਣਕਾਂ : ਔਰਤਾਂ ਨੇ ਗਿੱਧੇ, ਪੀਂਘਾਂ ਅਤੇ ਰਵਾਇਤੀ ਖੇਡਾਂ ਨਾਲ ਬੰਨ੍ਹਿਆ ਰੰਗ ਸਾਵਣ ਮੇਲਾ ਦੀ ਐੱਸ . ਪੀ . ਹਿਨਾ ਗੁਪਤਾ ਨੇ ਵਧਾਈ ਸ਼ਾਨ

ਚਾਉਕੇ, 9 ਅਗਸਤ (ਮਨਜੀਤ ਸਿੰਘ ਘੜੈਲੀ)- ਪੰਜਾਬੀ ਵਿਰਸੇ, ਭਾਈਚਾਰਕ ਸਾਂਝ ਅਤੇ ਧੀਆਂ-ਭੈਣਾਂ ਦੇ ਸਤਿਕਾਰ ਨੂੰ ਸਮਰਪਿਤ ‘ਤੀਆਂ ਦਾ ਤਿਉਹਾਰ’ ਗ੍ਰਾਮ ਪੰਚਾਇਤ ਬੱਲ੍ਹੋ ਵਲੋਂ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਦੇ ਵਿਹੜੇ ‘ਚ ਬੜੀ ਧੂਮਧਾਮ ਅਤੇ ਰਵਾਇਤੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ । ਇਸ ਸੱਭਿਆਚਾਰਕ ਸਮਾਗਮ ਦੀ ਪ੍ਰਧਾਨਗੀ ਸਰਪੰਚ ਅਮਰਜੀਤ ਕੌਰ ਨੇ ਕੀਤੀ, ਜਦਕਿ ਮੈਡਮ ਹਿਨਾ ਗੁਪਤਾ (ਐਸ.

ਪਿੰਡ ਬੱਲ੍ਹੋ ‘ਚ ਤੀਆਂ ਦੇ ਸਮਾਗਮ ਤੇ ਖੇਡਾਂ ਵਿਚ ਪਹਿਲਾ ਸਥਾਨ ਕਰਨ ਵਾਲੀਆਂ ਔਰਤਾਂ ਦਾ ਸਨਮਾਨ ਕਰਦੇ ਹੋਏ ਮੈਡਮ ਹਿਨਾ ਗੁਪਤਾ। ਅਜੀਤ ਤਸਵੀਰ 10-08-2026
ਚਾਉਕੇ, 9 ਅਗਸਤ (ਮਨਜੀਤ ਸਿੰਘ ਘੜੈਲੀ)- ਪੰਜਾਬੀ ਵਿਰਸੇ, ਭਾਈਚਾਰਕ ਸਾਂਝ ਅਤੇ ਧੀਆਂ-ਭੈਣਾਂ ਦੇ ਸਤਿਕਾਰ ਨੂੰ ਸਮਰਪਿਤ ‘ਤੀਆਂ ਦਾ ਤਿਉਹਾਰ’ ਗ੍ਰਾਮ ਪੰਚਾਇਤ ਬੱਲ੍ਹੋ ਵਲੋਂ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਦੇ ਵਿਹੜੇ ‘ਚ ਬੜੀ ਧੂਮਧਾਮ ਅਤੇ ਰਵਾਇਤੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ । ਇਸ ਸੱਭਿਆਚਾਰਕ ਸਮਾਗਮ ਦੀ ਪ੍ਰਧਾਨਗੀ ਸਰਪੰਚ ਅਮਰਜੀਤ ਕੌਰ ਨੇ ਕੀਤੀ, ਜਦਕਿ ਮੈਡਮ ਹਿਨਾ ਗੁਪਤਾ (ਐਸ.ਪੀ. ਬਠਿੰਡਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਮੈਡਮ ਹਿਨਾ ਗੁਪਤਾ ਨੇ ਸਭ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਪੰਚਾਇਤ ਅਤੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੀਆਂ ਸਾਡੇ ਅਮੀਰ ਵਿਰਸੇ ਦਾ ਮਹੱਤਵਪੂਰਨ ਅੰਗ ਹਨ। ਉਨ੍ਹਾਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਸਿੱਖਿਆ ਪ੍ਰਾਪਤ ਕਰਨ, ਖੇਡਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਆਤਮ-ਨਿਰਭਰ ਬਣ ਕੇ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋਣ। ਸਭਿਆਚਾਰਕ ਰੰਗਤ ਅਤੇ ਰਵਾਇਤੀ ਖੇਡਾਂ ਤੀਆਂ ਨੂੰ ਯਾਦਗਾਰੀ ਬਣਾਉਣ ਲਈ ਸਕੂਲ ਦਾ ਵਿਹੜਾ ਰੰਗ ਬਿਰੰਗੇ ਪੰਜਾਬੀ ਪਹਿਰਾਵੇ ਨਾਲ ਸਜਿਆ ਹੋਇਆ ਸੀ, ਕੁੜੀਆਂ ਨੇ ਪੀਂਘਾਂ ਝੂਟ ਕੇ ਤੇ ਬੋਲੀਆਂ ਪਾ ਕੇ ਗਿੱਧੇ ਦਾ ਰੰਗ ਬੰਨ੍ਹਿਆ। ਇਸ ਮੌਕੇ ਸਰੀਰਕ ਤੰਦਰੁਸਤੀ ਅਤੇ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਨਿੰਬੂ ਰੇਸ ‘ਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਘੜਾ ਰੇਸ ਮਿੰਦਰ ਕੌਰ ਨੇ ਸੇਵੀਆਂ ਵੱਟਣ ਮੁਖ਼ਤਿਆਰ ਕੌਰ ਅਤੇ ਰੱਸਾ-ਕੱਸੀ ਗੁਰਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੱਭਿਆਚਾਰਕ ਵੰਨਗੀਆਂ ਦੌਰਾਨ ਪੰਜਾਬੀ ਗਾਇਕ ਗੁਰਪਿੰਦਰ ਸਿੰਘ ਸਿੱਧੂ ਨੇ ਆਪਣੇ ਸੁਰੀਲੇ ਗੀਤਾਂ ਨਾਲ ਸਮਾਂ ਬੰਨ੍ਹਿਆ ਅਤੇ ਸੁਖਵੀਰ ਕੌਰ ਨੇ ਲੋਕ ਗੀਤਾਂ ਦੀ ਬਿਹਤਰੀਨ ਪੇਸ਼ਕਾਰੀ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਅਧਿਆਪਕਾ ਗੁਰਜੀਤ ਕੌਰ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਸਮਾਗਮ ਦੇ ਅੰਤ ‘ਚ ਗ੍ਰਾਮ ਪੰਚਾਇਤ ਅਤੇ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਮੈਡਮ ਹਿਨਾ ਗੁਪਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਖੇਡਾਂ ‘ਚ ਜੇਤੂ ਰਹੀਆਂ ਔਰਤਾਂ ਅਤੇ ਹੋਰ ਮਾਣਯੋਗ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਮੌਕੇ ਚਾਉਕੇ ਚੌਕੀ ਇੰਚਾਰਜ ਗੁਰਸੇਵਕ ਸਿੰਘ, ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਟੋਫੀ, ਪੰਚ ਰਾਜਵੀਰ ਕੌਰ, ਹਰਵਿੰਦਰ ਕੌਰ, ਰਣਜੀਤ ਕੌਰ, ਪਰਮਜੀਤ ਕੌਰ, ਹਾਕਮ ਸਿੰਘ, ਹਰਬੰਸ ਸਿੰਘ, ਜਗਸੀਰ ਸਿੰਘ ਸੁਸਾਇਟੀ ਦੇ ਮੀਤ ਪ੍ਰਧਾਨ ਪਰਮਜੀਤ ਗੁੱਗੂ, ਕੋਚ ਰਾਜਭਿੰਦਰ ਸਿੰਘ, ਬਲਵੀਰ ਕੌਰ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਦੀ ਚੈੱਸ ਅੰਤਰ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਈ ਚੋਣ ਅਗਲੀ ਖ਼ਬਰ ਪਿੰਡ ਫੱਤਾਬਾਲੂ ਵਿਚ ਮਨਾਈਆਂ ‘ਤੀਆਂ ਤੀਜ ਦੀਆਂ’ ’ਚ ਔਰਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸੋਹਲੇ ਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।