ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਦੀ ਚੈੱਸ ਅੰਤਰ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਈ ਚੋਣ
ਚਾਉਕੇ, 9 ਅਗਸਤ (ਮਨਜੀਤ ਸਿੰਘ ਘੜੈਲੀ)- ਇਲਾਕੇ ਭਰ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮੁਹੱਈਆ ਕਰਵਾ ਰਹੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਨੇ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ 70ਵੀਂਆ ਸਕੂਲੀ ਖੇਡਾਂ ਅਧੀਨ ਜ਼ੋਨ ਪੱਧਰੀ ਖੇਡ ਮੁਕਾਬਲਿਆਂ ‘ਚ ਚੈੱਸ ਟੂਰਨਾਮੈਂਟ ਦੇ ਵੱਖ-ਵੱਖ ਉਮਰ ਵਰਗਾ ‘ਚ ਭਾਗ ਲੈਂਦਿਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਦਿਆਂ ਆਪਣਾ ਸਥਾਨ ਜ਼ਿਲ੍ਹਾ ਪੱਧਰੀ ਚੈੱਸ ਖੇਡਾਂ ‘ਚ ਬਣਾ ਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਉਪਲਬਧੀ ਤੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਸਰਕਾਰੀ ਸੀਨੀ: ਸੈਕੰ: ਸਕੂਲ ਪੱਖੋ ਕਲਾਂ ਵਿਖੇ ਹੋਏ ਚੈੱਸ ਟੂਰਨਾਮੈਂਟ ਚ ਜ਼ੋਨ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਜ਼
ਜ਼ਿਲ੍ਹਾ ਪੱਧਰੀ ਚੈੱਸ ਮੁਕਾਬਲਿਆਂ ਲਈ ਚੁਣੇ ਗਏ ਖਿਡਾਰੀਆਂ ਦੀਆਂ ਕ੍ਰਮਵਾਰ ਤਸਵੀਰਾਂ।
10-08-2026
ਚਾਉਕੇ, 9 ਅਗਸਤ (ਮਨਜੀਤ ਸਿੰਘ ਘੜੈਲੀ)- ਇਲਾਕੇ ਭਰ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮੁਹੱਈਆ ਕਰਵਾ ਰਹੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਨੇ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ 70ਵੀਂਆ ਸਕੂਲੀ ਖੇਡਾਂ ਅਧੀਨ ਜ਼ੋਨ ਪੱਧਰੀ ਖੇਡ ਮੁਕਾਬਲਿਆਂ ‘ਚ ਚੈੱਸ ਟੂਰਨਾਮੈਂਟ ਦੇ ਵੱਖ-ਵੱਖ ਉਮਰ ਵਰਗਾ ‘ਚ ਭਾਗ ਲੈਂਦਿਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਦਿਆਂ ਆਪਣਾ ਸਥਾਨ ਜ਼ਿਲ੍ਹਾ ਪੱਧਰੀ ਚੈੱਸ ਖੇਡਾਂ ‘ਚ ਬਣਾ ਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਉਪਲਬਧੀ ਤੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਸਰਕਾਰੀ ਸੀਨੀ: ਸੈਕੰ: ਸਕੂਲ ਪੱਖੋ ਕਲਾਂ ਵਿਖੇ ਹੋਏ ਚੈੱਸ ਟੂਰਨਾਮੈਂਟ ਚ ਜ਼ੋਨ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਸੰਸਥਾ ਦੇ ਖਿਡਾਰੀਆਂ ਨੇ ਸਤਰੰਜ (ਚੈੱਸ) ‘ਚ ਬਾਜ਼ੀਆਂ ਜਿੱਤਦੇ ਹੋਏ ਲੜਕੇ ਅਤੇ ਲੜਕੀਆਂ ਦੇ ਉਮਰ ਵਰਗ ਅੰਡਰ 14 ਅਤੇ 17 ‘ਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਪੱਧਰੀ ਚੈੱਸ ਮੁਕਾਬਲਿਆਂ ਦੀ ਸੂਚੀ ‘ਚ ਆਪਣਾ ਨਾਮ ਦਰਜ਼ ਕਰਵਾਇਆ।ਚੈੱਸ ਟੂਰਨਾਮੈਂਟ ਦੇ ਵੱਖ-ਵੱਖ ਕੈਟੇਗਿਰੀਆਂ ਦੇ ਐਲਾਨੇ ਨਤੀਜੇ ‘ਚ ਲੜਕੀਆਂ (ਅੰਡਰ-14) ‘ਚ ਚੰਦਨਵੀਰ ਕੌਰ ਅਤੇ ਲੜਕੇ (ਅੰਡਰ-14) ‘ਚ ਜਗਮੀਤ ਸਿੰਘ ਸੈਂਬੀ, ਭਵਨੀਸ਼ ਗਰਗ ਅਤੇ ਦਿਗਵਿਜੈ ਸਿੰਘ ਸੰਧੂ ਨੇ ਪਹਿਲਾ ਸਥਾਨ ਹਾਸਿਲ ਕੀਤਾ।ਲੜਕੇ (ਅੰਡਰ-17) ਚ ਪ੍ਰਿੰਸ ਵਰਮਾ, ਮੋਕਸ਼ ਅਤੇ ਗੁਰਨੂਰ ਸਿੰਘ ਔਲਖ ਅਤੇ ਲੜਕੀਆਂ (ਅੰਡਰ-17) ਚ ਹਰਸੀਰਤ ਕੌਰ,ਹੁਸਨਪ੍ਰੀਤ ਕੌਰ ਅਤੇ ਸੁਖਮਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦੇ ਤਗਮੇ ਆਪਣੀ ਝੋਲੀ ‘ਚ ਪਾਏ। ਹੁਣ ਜ਼ੋਨਲ ਖੇਡਾਂ ਦੇ ਜੇਤੂ ਖਿਡਾਰੀ ਅੱਗੇ ਜ਼ਿਲ੍ਹਾ ਪੱਧਰੀ ਚੈੱਸ ਖੇਡ ਮੁਕਾਬਲਿਆਂ ‘ਚ ਆਪਣਾ ਪ੍ਰਦਰਸ਼ਨ ਕਰਨਗੇ। ਇਸ ਸ਼ਾਨਦਾਰ ਪ੍ਰਾਪਤੀ ਤੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਚੈੱਸ ਟੂਰਨਾਮੈਂਟ ‘ਚ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਖਿਡਾਰੀਆਂ ਦੀ ਖੇਡਣ ਦੀ ਲਗਨ ਅਤੇ ਕੋਚਾਂ ਦੀ ਅਣਥੱਕ ਮਿਹਨਤ ਦੀ ਤਾਰੀਫ਼ ਕਰਦੇ ਹੋਏ ਭਵਿੱਖ ‘ਚ ਖਿਡਾਰੀਆਂ ਨੂੰ ਚੈੱਸ ਖੇਡ ‘ਚ ਆਪਣਾ ਸੁਨਹਿਰੀ ਭਵਿੱਖ ਬਣਾਉਣ, ਹੋਰ ਪ੍ਰਾਪਤੀਆਂ ਹਾਸਲ ਕਰਨ ਦੀ ਕਾਮਨਾ ਕੀਤੀ।