ਪਿੰਡ ਫੱਤਾਬਾਲੂ ਵਿਚ ਮਨਾਈਆਂ ‘ਤੀਆਂ ਤੀਜ ਦੀਆਂ’ ’ਚ ਔਰਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸੋਹਲੇ ਗਾਏ
ਸੀਂਗੋ ਮੰਡੀ , 9 ਅਗਸਤ ( ਲਕਵਿੰਦਰ ਸ਼ਰਮਾ )- ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਫੱਤਾਬਾਲੂ ‘ ਚ ਪੁਰਾਤਨ ਵਿਰਸੇ ਵਾਂਗ ਤੀਜ ਦੀਆਂ ਤੀਆਂ ਦਾ ਤਿਉਹਾਰ ਸਕੂਲ ਦੇ ਗਰਾਊਂਡ ਉਤਸ਼ਾਹ ਪੂਰਵਕ ਮਨਾਇਆ ਗਿਆ । ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦਿੱਤੀ ਗਈ ਰਾਸ਼ੀ ਨੂੰ ਮੁੱਖ ਰੱਖ ਕੇ ਬੋਲੀਆਂ ਪਾਈਆਂ ਗਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਰੱਜ ਕੇ ਸ਼ਲਾਘਾ ਕੀਤੀ ਗਈ ।
ਪਿੰਡ ਫੱਤਾਬਾਲੂ ਵਿਚ ਤੀਜ ਦੀਆਂ ਤੀਆਂ ਦਾ ਤਿਉਹਾਰ ਮੌਕੇ ਪਿੰਡ ਦੀ ਪੰਚਾਇਤ ਤਸਵੀਰ ਕਰਵਾਉਂਦੇ ਹੋਏ। ਤਸਵੀਰ: ਸ਼ਰਮਾ
10-08-2026